ਹਰਿਆਣਾ ਦੇ ਇਕ ਸਰਕਾਰੀ ਸਕੂਲ ਦੇ ਕਮਰੇ ਦੀ ਅਲਮਾਰੀ ਵਿਚ ਕੋਬਰਾ ਬੈਠਾ ਦੇਖ ਕੇ ਬੱਚਿਆਂ 'ਚ ਦਹਿਸ਼ਤ

in #punjab2 years ago

ਹਰਿਆਣਾ ਦੇ ਇਕ ਸਰਕਾਰੀ ਸਕੂਲ ਵਿਚ ਕੋਬਰਾ ਦਾਖਲ ਹੋ ਗਿਆ। ਸਕੂਲ ਦੇ ਕਮਰੇ ਦੀ ਅਲਮਾਰੀ ਵਿਚ ਕੋਬਰਾ ਬੈਠਾ ਦੇਖ ਕੇ ਬੱਚਿਆਂ 'ਚ ਦਹਿਸ਼ਤ ਫੈਲ ਗਈ। ਬਾਅਦ ਵਿਚ ਜਦੋਂ ਜੰਗਲਾਤ ਕਰਮਚਾਰੀਆਂ ਨੇ ਸੱਪ ਨੂੰ ਫੜਿਆ ਤਾਂ ਬੱਚਿਆਂ ਅਤੇ ਸਕੂਲ ਦੇ ਅਧਿਆਪਕਾਂ ਨੇ ਸੁੱਖ ਦਾ ਸਾਹ ਲਿਆ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉਸ ਸਮੇਂ ਸਕੂਲ 'ਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਠਰਵੀ ਦੇ ਪ੍ਰਾਇਮਰੀ ਸਕੂਲ ਦੇ ਕਲਾਸ ਰੂਮ 'ਚ ਜ਼ਹਿਰੀਲਾ ਸੱਪ ਵੜ ਗਿਆ। ਇਹ ਕੋਬਰਾ ਸੱਪ ਕਮਰੇ ਵਿੱਚ ਬਣੀ ਅਲਮੀਰਾ ਵਿੱਚ ਲੁਕਿਆ ਹੋਇਆ ਸੀ। ਜਦੋਂ ਵਿਦਿਆਰਥੀ ਕਲਾਸ 'ਚ ਆਏ ਤਾਂ ਅਲਮੀਰਾ ਦੇ ਨੇੜੇ ਕੁਝ ਹਿਲਜੁਲ ਹੋਈ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਸਕੂਲ ਦੇ ਅਧਿਆਪਕ ਨੂੰ ਦਿੱਤੀ।
ਜਦੋਂ ਅਧਿਆਪਕ ਨੇ ਉਥੇ ਆ ਕੇ ਦੇਖਿਆ ਤਾਂ ਅਲਮੀਰਾ ਵਿਚ ਇੱਕ ਸੱਪ ਬੈਠਾ ਸੀ। ਇਸ ਦੀ ਸੂਚਨਾ ਤੁਰਤ ਜੰਗਲੀ ਜੀਵ ਸੁਰੱਖਿਆ ਟੀਮ ਨੂੰ ਦਿੱਤੀ ਗਈ। ਵਾਈਲਡ ਲਾਈਫ ਗਾਰਡ ਨਵਜੋਤ ਸਿੰਘ ਨੇ ਟੀਮ ਮੈਂਬਰਾਂ ਸਣੇ ਮੌਕੇ ਉਤੇ ਪਹੁੰਚ ਕੇ ਸਖਤ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਫੜਿਆ.Indiancobra.jpg