ਚੱਲਦੀ ਕਾਰ ਨੂੰ ਲੱਗੀ ਅੱਗ, ਪਤੀ ਦੇ ਸਾਹਮਣੇ ਜਿਊਂਦੀ ਸੜਈ ਪਤਨੀ

in #punjab2 years ago

car-fire-extinguisher.jpgਇੰਦੌਰ ਦੇ ਰਹਿਣ ਵਾਲੇ ਸੁਨੀਲ ਅਤੇ ਉਸ ਦੀ ਪਤਨੀ ਰਾਧਾ ਦੇਵਾਸ ਜ਼ਿਲ੍ਹੇ ਦੇ ਮਹੂੜੀ ਵਿਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਏ ਸਨ। ਇਹ ਦੋਵੇਂ ਜਣੇ ਘਰ ਪਰਤ ਰਹੇ ਸਨ, ਜਦੋਂ ਥਾਣਾ ਭੌਂਰਾਸਾ ਅਧੀਨ ਪੈਂਦੇ ਪਿੰਡ ਨੇਵਰੀ ਫਾਟੇ ਨੇੜੇ ਉਨ੍ਹਾਂ ਦੀ ਨੈਨੋ ਕਾਰ ਨੂੰ ਅਚਾਨਕ ਅੱਗ ਲੱਗ ਪੂਰੀ ਕਾਰ ਭਿਆਨਕ ਅੱਗ ਦੀ ਲਪੇਟ ਵਿਚ ਆ ਗਈ। ਦੋਵਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ। ਰਾਧਾ ਕਾਰ ਵਿੱਚ ਹੀ ਫਸ ਗਈ। ਸੁਨੀਲ ਕਿਸੇ ਤਰ੍ਹਾਂ ਬਚ ਗਿਆ ਪਰ ਉਹ ਪੂਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਗਿਆ। ਉੱਥੋਂ ਲੰਘ ਰਹੇ ਲੋਕਾਂ ਨੇ ਭੱਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਰ ਰਾਧਾ ਨੂੰ ਕੋਈ ਬਾਹਰ ਨਹੀਂ ਕੱਢ ਸਕਿਆ।