ਪਾਵਰਕਾਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ

in #pspcl2 years ago

ਜਲੰਧਰ – ਆਮ ਆਦਮੀ ਪਾਰਟੀ ਵੱਲੋਂ ਮੁਫ਼ਤ ਬਿਜਲੀ ਸਹੂਲਤ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ, ਉਸ ਸਬੰਧ ਵਿਚ ਜਾਰੀ ਹੋਏ ਸਰਕੁਲਰ ਅਨੁਸਾਰ ਪਾਵਰਕਾਮ ਦੇ ਕਰਮਚਾਰੀ 600 ਯੂਨਿਟ ਤੋਂ ਉਪਰ ਦੀ ਸਹੂਲਤ ਦਾ ਲਾਭ ਨਹੀਂ ਲੈ ਸਕਣਗੇ। ਉਨ੍ਹਾਂ ਨੂੰ ਵੀ ਜਨਰਲ ਕੈਟਾਗਿਰੀ ਵਾਂਗ 600 ਯੂਨਿਟ ਤੋਂ ਉਪਰ ਖ਼ਪਤ ਹੋਣ ’ਤੇ ਪੂਰੇ ਬਿੱਲ ਦੀ ਅਦਾਇਗੀ ਕਰਨੀ ਪਵੇਗੀ। ਪਾਵਰਕਾਮ ਵੱਲੋਂ ਆਪਣੇ ਕਰਮਚਾਰੀਆਂ ਨੂੰ ਉਪਰਲਾ ਲਾਭ ਨਾ ਦਿੱਤੇ ਜਾਣ ’ਤੇ ਵੱਖ-ਵੱਖ ਯੂਨੀਅਨਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਕਮੇ ਨੂੰ ਅਜਿਹਾ ਬਦਲ ਰੱਖਣਾ ਚਾਹੀਦਾ ਸੀ, ਜਿਸ ਨਾਲ ਉਨ੍ਹਾਂ ਨੂੰ 600 ਯੂਨਿਟ ਤੱਕ ਦੇ ਬਿੱਲ ਦੀ ਅਦਾਇਗੀ ਨਾ ਕਰਨੀ ਪੈਂਦੀ ਅਤੇ ਸਿਰਫ਼ ਇਸ ਤੋਂ ਉਪਰ ਦੀ ਖ਼ਪਤ ਹੋਣ ਵਾਲੇ ਬਿੱਲ ਦਾ ਹੀ ਭੁਗਤਾਨ ਕਰਨਾ ਪੈਂਦਾ।
ਸਰਕੁਲਰ ਮੁਤਾਬਕ ਜਨਰਲ ਕੈਟਾਗਿਰੀ ਨੂੰ 600 ਯੂਨਿਟ ਤੱਕ ਬਿਜਲੀ ਮੁਆਫ਼ ਕੀਤੀ ਗਈ, ਜਦਕਿ ਇਸ ਤੋਂ ਉਪਰ ਬਿੱਲ ਆਉਣ ’ਤੇ ਪੂਰਾ ਭੁਗਤਾਨ ਕਰਨ ਦੀ ਸ਼ਰਤ ਰੱਖੀ ਗਈ ਹੈ। ਉਥੇ ਹੀ, 4 ਕੈਟਾਗਿਰੀਆਂ ਐੱਸ. ਸੀ., ਬੀ. ਸੀ., ਫ੍ਰੀਡਮ ਫਾਈਟਰ ਅਤੇ ਬੀ. ਪੀ. ਐੱਲ. ਪਰਿਵਾਰਾਂ ਨੂੰ 600 ਯੂਨਿਟ ਤੋਂ ਉਪਰ ਦੀ ਸਹੂਲਤ ਲੈਣ ਲਈ ਸਵੈ-ਘੋਸ਼ਣਾ ਪੱਤਰ ਦੇਣਾ ਜ਼ਰੂਰੀ ਕੀਤਾ ਗਿਆ ਹੈ।ਇਸ ਦੇ ਮੁਤਾਬਕ 4 ਕੈਟਾਗਿਰੀਆਂ ਵੱਲੋਂ ਦਿੱਤੇ ਜਾਣ ਵਾਲੇ ਘੋਸ਼ਣਾ-ਪੱਤਰ ਦੀਆਂ ਸਾਰੀਆਂ ਸ਼ਰਤਾਂ ਮੰਨਣ ਹੋਣ ’ਤੇ 600 ਯੂਨਿਟ ਤੱਕ ਦਾ ਬਿੱਲ ਪੂਰੀ ਤਰ੍ਹਾਂ ਮੁਆਫ਼ ਰਹੇਗਾ ਅਤੇ ਇਸ ਤੋਂ ਉਪਰ ਜਿੰਨੇ ਯੂਨਿਟਾਂ ਦੀ ਖ਼ਪਤ ਹੋਵੇਗੀ, ਉਸੇ ਦਾ ਬਿੱਲ ਭਰਨਾ ਪਵੇਗਾ। ਉਦਾਹਰਣ ਵਜੋਂ ਜੇਕਰ ਉਕਤ ਕੈਟਾਗਿਰੀਆਂ ਵਿਚੋਂ ਕਿਸੇ ਦਾ ਬਿੱਲ 650 ਯੂਨਿਟ ਦਾ ਬਣਦਾ ਹੈ ਤਾਂ ਉਸ ਨੂੰ ਸਿਰਫ਼ 50 ਯੂਨਿਟ ਦਾ ਹੀ ਭੁਗਤਾਨ ਕਰਨਾ ਪਵੇਗਾ।1625131531_untitled-design-4.jpg