ਪੁਰਤਗਾਲ ਵਿੱਚ ਭਾਰਤ ਦੀ ਇੱਕ ਗਰਭਵਤੀ ਔਰਤ ਦੀ ਮੌਤ ਕਾਰਨ ਪੁਰਤਗਾਲ ਦੀ ਸਿਹਤ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ

ਪਹਿਲਾਂ ਵੀ ਕਾਬਲੀਅਤ 'ਤੇ ਉਠ ਚੁੱਕੇ ਨੇ ਸਵਾਲ

ਲਿਸਬਨ, 31 ਅਗਸਤ (ਹਮਦਰਦ ਨਿਊਜ਼ ਸਰਵਿਸ) : ਪੁਰਤਗਾਲ ਵਿੱਚ ਭਾਰਤ ਦੀ ਇੱਕ ਗਰਭਵਤੀ ਔਰਤ ਦੀ ਮੌਤ ਕਾਰਨ ਪੁਰਤਗਾਲ ਦੀ ਸਿਹਤ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ।
ਦਰਅਸਲ, ਭਾਰਤ ਦੀ ਇੱਕ ਗਰਭਵਤੀ ਮਹਿਲਾ ਪੁਰਤਗਾਲ ਹੋਈ ਸੀ, ਉਸ ਨੂੰ ਉੱਥੇ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਉੱਥੋਂ ਹਸਪਤਾਲ ਵਿੱਚ ਰੈਫ਼ਰ ਕਰਨ ਵਿੱਚ ਦੇਰੀ ਹੋ ਗਈ, ਜਿਸ ਕਾਰਨ ਉਸ ਦੀ ਜਾਨ ਚਲੀ ਗਈ।ਇਸ ਕਾਰਨ ਪੁਰਤਗਾਲ ਦੇ ਸਿਹਤ ਮੰਤਰਾਲੇ ਤੇ ਸਿਹਤ ਮੰਤਰੀ 'ਤੇ ਉਂਗਲ ਉਠਣ ਲੱਗ ਪਈ। ਇਸ 'ਤੇ ਸਿਹਤ ਮੰਤਰੀ ਮਾਰਟਾ ਟੇਮਿਡੋ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਵੀ ਉਨ੍ਹਾਂ 'ਤੇ ਪੁਰਤਗਾਲ ਦੇ ਹੈਲਥ ਸੈਕਟਰ ਦੀਆਂ ਕਮਜ਼ੋਰੀਆਂ ਨੂੰ ਲੈ ਕੇ ਸਵਾਲ ਉਠ ਰਹੇ ਸਨ। ਸਟਾਫ਼ ਦੀ ਕਮੀ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਹੱਲ ਨਾ ਕਰਨ ਨੂੰ ਲੈ ਕੇ ਮਾਰਟਾ ਦੀ ਕਾਬਲੀਅਤ 'ਤੇ ਸਵਾਲ ਉਠ ਰਹੇ ਸਨ।n41851224616619719348295511b369eb965fc844a9fb765b2a0bb512eb14f2636c3c7ae0d28c4d4b0d107d.jpg