ਕੀ ਇਹ ਇਨਕਲਾਬ ਦੀਆਂ ਗੱਲਾਂ ਨੇ ?

in #poetry2 years ago

ਮੱਤੇਵਾੜਾ ਜੰਗਲ ਵੱਢਣਾ
ਚੰਡੀਗੜ੍ਹ 'ਤੇ ਦਾਅਵਾ ਛੱਡਣਾ
#ਦਿੱਲੀ ਮੂਹਰੇ ਝੋਲੀ ਅੱਡਣਾ
ਇਹ ਜੋ ਖੱਟੀਆਂ ਭੱਲਾਂ ਨੇ
ਕੀ ਇਹ ਇਨਕਲਾਬ ਦੀਆਂ ਗੱਲਾਂ ਨੇ ?Screenshot_2022_0710_201044.jpg
????

ਗੁੰਡਾ ਤੰਤਰ ਨੂੰ ਉਕਸਾਉਣਾ
ਗੱਭਰੂ ਪੁੱਤਾਂ ਨੂੰ ਮਰਵਾਉਣਾ
ਗੱਲੀਂ ਬਾਤੀਂ ਠਾਂਗਰ ਢਾਉਣਾ
ਇਹ ਜੋ ਮਾਰੀਆਂ ਮੱਲਾਂ ਨੇ
ਕੀ ਇਹ ਇਨਕਲਾਬ ਦੀਆਂ ਗੱਲਾਂ ਨੇ ?
???

ਹਰ ਦਫਤਰ ਵਿੱਚ ਖੁਆਰੀ ਏ
ਨਾ ਕੰਨੂੰਗੋ ਨਾ ਪਟਵਾਰੀ ਏ
ਬੱਸ ਚੋਰਾਂ ਦੀ ਸਰਦਾਰੀ ਏ
ਉਹ ਮਿਣ-ਮਿਣ ਲਾਹੁੰਦੇ ਖੱਲਾਂ ਨੇ
ਕੀ ਇਹ ਇਨਕਲਾਬ ਦੀਆਂ ਗੱਲਾਂ ਨੇ ?
????

ਨਾ ਬਿਜਲੀ ਏ ਨਾ ਪਾਣੀ ਏਂ
#ਪਾਣੀ ਦੀ ਖਤਮ ਕਹਾਣੀ ਏਂ
ਸਭ ਰੋਂਦੀ ਪਈ ਕਿਰਸਾਣੀ ਏਂ
ਦਰਿਆ ਵਿਚ ਜ਼ਹਿਰੀ ਛੱਲਾਂ ਨੇ
ਕੀ ਇਹ ਇਨਕਲਾਬ ਦੀਆਂ ਗੱਲਾਂ ਨੇ ?
????

ਇੱਥੇ ਕਾਮਿਆਂ ਦੇ ਲਈ ਕੰਮ ਨਹੀਂ
ਕੰਮਾਂ ਦੇ ਮਿਲਦੇ ਦੰਮ ਨਹੀਂ
ਸਭ #ਯੂਥ ਵਿਦੇਸ਼ੀਂ ਤੁਰ ਚੱਲਿਆ
ਥੋਨੂੰ ਭੋਰਾ ਮਾਸਾ ਗਮ ਨਹੀਂ
ਇਹ #ਪੰਜਾਬ ਦੇ ਸੀਨੇ ਸੱਲਾਂ ਨੇ
ਕੀ ਇਹ #ਇਨਕਲਾਬ ਦੀਆਂ ਗੱਲਾਂ ਨੇ?
???

ਜਸਬੀਰ ਵਾਟਾਂਵਾਲੀ

Sort:  

Sir g sadean v posta like kar do

True lines

Mene apki 7din ki khabar like kardi hai

Yes sir