ਛੋਟੇ ਸਹਾਇਕ ਧੰਦਿਆਂ ਲਈ ਪੰਜਾਬ ਨੈਸ਼ਨਲ ਬੈਂਕ ਨੇ ਆਮ ਲੋਕਾਂ ਨੂੰ ਕੀਤਾ ਜਾਗਰੂਕ

in #pnb2 years ago

ਛੋਟੇ ਸਹਾਇਕ ਧੰਦਿਆਂ ਲਈ ਪੰਜਾਬ ਨੈਸ਼ਨਲ ਬੈਂਕ ਨੇ ਆਮ ਲੋਕਾਂ ਨੂੰ ਕੀਤਾ ਜਾਗਰੂਕ
ਕਾਹਨੂੰਵਾਨ ਵਿੱਚ ਇੱਕ ਕਰੈਡਿਟ ਕਾਰਡ ਅਤੇ ਡੇਅਰੀ ਆਦਿ ਲਈ ਕਰਵਾਇਆ ਸੈਮੀਨਾਰ
ਕਾਹਨੂੰਵਾਨ :
ਪਿੰਡਾਂ ਵਿੱਚ ਰਹਿੰਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਪਰਿਵਾਰਾਂ ਨੂੰ ਸਹਾਇਕ ਧੰਦਿਆਂ ਲਈ ਬੈਂਕਾਂ ਵੱਲੋਂ ਸਮੇਂ ਸਮੇਂ ਤੇ ਮਾਲੀ ਮਦਦ ਲਈ ਕਰਜ਼ ਰਾਸ਼ੀ ਦਿੱਤੀ ਜਾਂਦੀ ਹੈ। ਬੈਂਕਾਂ ਵੱਲੋਂ ਇਨ੍ਹਾਂ ਸਹਾਇਕ ਧੰਦਿਆਂ ਲਈ ਦਿੱਤੀ ਜਾਣ ਵਾਲੀ ਰਾਸ਼ੀ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਹਨੂੰਵਾਨ ਵਿੱਚ ਪੰਜਾਬ ਨੈਸ਼ਨਲ ਬੈਂਕ ਵੱਲੋਂ ਕਿਸਾਨੀ ਭਾਗੀਦਾਰੀ ਪਹਿਲ ਹਮਾਰੀ ਪ੍ਰੋਗਰਾਮ ਤਹਿਤ ਇਲਾਕੇ ਦੇ ਲੋਕਾਂ ਦਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਰਾਜਨ ਮਲਹੋਤਰਾ ਚੀਫ਼ ਐੱਲਡੀਐੱਮ ਅਤੇ ਉਨ੍ਹਾਂ ਦੀ ਟੀਮ ਇਸ ਸੈਮੀਨਾਰ ਵਿਚ ਪਹੁੰਚੇ। ਇਸ ਮੌਕੇ ਪਿੰਡਾਂ ਤੋਂ ਆਏ ਲੋਕਾਂ ਨੇ ਬੈਂਕਾਂ ਤੋਂ ਮਿਲਣ ਵਾਲੇ ਕਰਜ਼ੇ ਯੋਜਨਾਵਾਂ ਅਤੇ ਉਹਨਾਂ ਦੇ ਭੁਗਤਾਨ ਸਬੰਧੀ ਆਈ ਹੋਏ ਹੋਈ ਮਾਹਰ ਟੀਮ ਨੂੰ ਸਵਾਲ ਕਰ ਕੇ ਆਪਣੇ ਸਹਾਇਕ ਧੰਦਿਆਂ ਦੀ ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਜਨ ਮਲਹੋਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ 25 ਅਪਰੈਲ ਤੋਂ ਪਹਿਲੀ ਮਈ ਤੱਕ ਇਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਆਮ ਲੋਕਾਂ ਨੂੰ ਬੈਂਕਾਂ ਤੋਂ ਮਿਲਣ ਵਾਲੇ ਕਰਜ਼ੇ ਪ੍ਰਤੀ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਰਜ਼ੇ ਤੇ 1 ਲੱਖ 60 ਲੱਖ ਤੋਂ 3 ਲੱਖ ਤਕ ਆਮ ਲੋਕਾਂ ਨੂੰ ਸਹਾਇਕ ਧੰਦਿਆਂ ਲਈ ਮਿਲਦੇ ਹਨ। ਇਸ ਮਿਲਣ ਵਾਲੇ ਕਰਜ਼ੇ ਉੱਪਰ 7 ਫ਼ੀਸਦੀ ਵਿਆਜ ਵਿੱਚੋਂ ਜੇਕਰ ਕਰਜ਼ਦਾਰ ਸਮੇਂ ਸਿਰ ਭੁਗਤਾਨ ਕਰ ਦਿੰਦਾ ਹੈ ਤਾਂ ਉਸ ਨੂੰ 3 ਫੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ।ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 75 ਵੇਂ ਆਜ਼ਾਦੀ ਦਿਵਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਰਜ਼ੇ ਇੱਕ ਲੱਖ ਸੱਠ ਹਜ਼ਾਰ ਤੋਂ ਸ਼ੁਰੂ ਹੋ ਕੇ ਤਿੰਨ ਲੱਖ ਤੱਕ ਚਲਦੇ ਹਨ।ਉਨ੍ਹਾਂ ਨੇ ਕਿਹਾ ਕਿ ਇਸ ਕਰਜ਼ੇ ਨਾਲ ਇਸ ਕਰਜ਼ ਲੈਣ ਲਈ ਹਰੇਕ ਭਾਗੀਦਾਰੀ ਕੋਲ ਘੱਟੋ ਘੱਟ 4 ਪਸ਼ੂ ਹੋਣੇ ਜ਼ਰੂਰੀ ਹਨ ਅਤੇ ਇਹ ਕਰਜ਼ਾ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੇ ਹੋਰ ਜ਼ਰੂਰੀ ਲੋੜਾਂ ਲਈ ਮਿਲਦਾ ਹੈ।ਇਹ ਕਰਜੇ ਸਾਰਾ ਸਾਲ ਮਿਲਦੇ ਹਨ। ਇਸ ਸੈਮੀਨਾਰ ਨੂੰ ਪੰਜਾਬ ਨੈਸ਼ਨਲ ਬੈਂਕ ਮੈਨੇਜਰ ਕਾਹਨੂੰਵਾਨ ਰਾਜੇਸ਼ਕੁਮਾਰ ਸਰਪੰਚ ਮਲਕੀਤ ਸਿੰਘ ਬਿੱਲਾ ਸਰਪੰਚ ਆਫ਼ਤਾਬ ਸਿੰਘ ਡਾ ਰਵਲਪ੍ਰੀਤ ਸਿੰਘ ਅਤੇ ਡਾ ਅਮਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ।