ਕਲਕੱਤਾ ਹਾਈ ਕਰੋਟ ਨੇ ਪੁਲਿਸ ਨੂੰ ਦਿੱਤਾ ‘ਅਗਵਾ’ ਸੂਰ ਦੇ ਬੱਚੇ ਨੂੰ ਲੱਭਣ ਦਾ ਹੁਕਮ

in #pmmodi2 years ago

ਕਲਕੱਤਾ ਹਾਈ ਕੋਰਟ (Culcutta High Court) ਨੇ ‘ਅਗਵਾ ਸੂਰ ਦੇ ਬੱਚੇ’ ਨੂੰ ਲੱਭਣ ਲਈ ਪੁਲਿਸ ਨੂੰ ਇਕ ਨਵੀਨਤਾਕਾਰੀ ਨਿਰਦੇਸ਼ ਦਿੱਤਾ ਹੈ। ਇਸ ਸਬੰਧੀ ਕੁਝ ਵਕੀਲਾਂ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਵਕੀਲ ਸ਼ਿਵਾਜੀ ਕੁਮਾਰ ਦਾਸ ਨੇ ਦੱਸਿਆ ਕਿ 6 ਸਾਲ ਪਹਿਲਾਂ ਕਲਿਆਣੀ ਕੋਰਟ ਕੰਪਲੈਕਸ ’ਚ ਸੂਰ ਦੇ ਬੱਚੇ ਨੇ ਜਨਮ ਲਿਆ ਸੀ। ਅਦਾਲਤਾਂ ’ਚ ਪ੍ਰੈਕਟਿਸ ਕਰਨ ਵਾਲੇ ਵਕੀਲ, ਦੁਕਾਨਦਾਰ ਅਤੇ ਕੇਸ ਦੇ ਸਬੰਧ ਵਿਚ ਨਿਯਮਤ ਅਦਾਲਤ ’ਚ ਆਉਣ ਵਾਲੇ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਉਸ ਨੂੰ ਖੁਆਉਂਦੇ ਸਨ। ਉਸ ਦਾ ਨਾਂ ‘ਘਾਨਾ’ ਰੱਖਿਆ ਗਿਆ। ਘਾਨਾ ਸਾਰਾ ਦਿਨ ਕਚਹਿਰੀ ਚੌਕ ’ਚ ਗੇਡ਼ੇ ਮਾਰਦਾ ਰਹਿੰਦਾ ਸੀ। ਪਰ ਮਾਰਚ ’ਚ ਉਹ ਅਚਾਨਕ ਲਾਪਤਾ ਹੋ ਗਿਆ।

ਅਦਾਲਤ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਦੀ ਪਡ਼ਤਾਲ ਕਰਨ ’ਤੇ ਪਤਾ ਲੱਗਾ ਕਿ 25 ਮਾਰਚ ਨੂੰ ਕੁਝ ਲੋਕ ਉਸ ਦੇ ਪੈਰ ਬੰਨ੍ਹ ਕੇ ਕਾਰ ’ਚ ਸੁੱਟ ਕੇ ਲੈ ਗਏ ਸਨ। ਵੀਡੀਓ ਫੁਟੇਜ ’ਚ ਗੱਡੀ ਦੀ ਨੰਬਰ ਪਲੇਟ ਵੀ ਦਿਖਾਈ ਦੇ ਰਹੀ ਹੈ। ਇਸ ਸਬੰਧੀ ਸਥਾਨਕ ਕਲਿਆਣੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਹਾਈ ਕੋਰਟ ’ਚ ਕੇਸ ਦਾਇਰ ਕੀਤਾ ਗਿਆ ਹੈ।