ਬਠਿੰਡਾ ਵਿਚ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਤੋਂ ਅੱਕੇ ਕਿਸਾਨਾਂ ਵੱਲੋਂ ਨਰਮਾ ਵਾਹੁਣਾ ਸ਼ੁਰੂ

in #news2 years ago

ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ- 'ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰਜਾਣਾ', ਕੁਝ ਇਸ ਤਰ੍ਹਾਂ ਦੇ ਹਾਲਾਤ ਨੇ ਅੱਜਕੱਲ੍ਹ ਬਠਿੰਡਾ ਵਿਚ ਨਰਮਾ ਪੱਟੀ ਕਿਸਾਨਾਂ ਦੇ, ਜਿੱਥੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਇਸ ਕਦਰ ਹੋਇਆ ਕਿ ਕਿਸਾਨਾਂ ਨੂੰ ਪੁੱਤਾਂ ਵਾਂਗ ਪਾਲੀ ਹੋਈ ਫਸਲ ਆਪਣੇ ਹੱਥੀਂ ਟਰੈਕਟਰ ਨਾਲ ਵਾਹੁਣੀ ਪਈ l

ਕਾਂਗਰਸ ਸਰਕਾਰ ਸਮੇਂ ਨਰਮੇ ਨੂੰ ਪਈ ਗੁਲਾਬੀ ਸੁੰਡੀ ਹੁਣ ਆਪ ਸਰਕਾਰ ’ਚ ਵੀ ਕਿਸਾਨਾਂ ਦਾ ਪਿੱਛਾ ਨਹੀਂ ਛੱਡ ਰਹੀ। ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਾਰ ਨਕਲੀ ਬੀਜ ਬਣਾਉਣ ਵਾਲੀਆਂ ਕੰਪਨੀਆਂ ਵਿਰੁੱਧ ਕਾਰਵਾਈ ਕਰਨ ਦਾ ਵਾਅਦਾ ਕਰਦਿਆਂ ਖ਼ੇਤੀਬਾੜੀ ਵਿਭਾਗ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਪੂਰਾ ਚੌਕਸ ਕੀਤਾ ਸੀ, ਪ੍ਰੰਤੂ ਮੁੱਖ ਮੰਤਰੀ ਦੇ ਹੁਕਮ ਵੀ ਬੇਅਸਰ ਸਾਬਤ ਹੋਣ ਲੱਗੇ ਹਨ।

ਪਿੰਡ ਗੁਰਥੜੀ ਵਿਖੇ ਕਿਸਾਨ ਮੇਵਾ ਸਿੰਘ ਵੱਲੋਂ ਨਰਮੇ ਉਤੇ ਹਜ਼ਾਰਾਂ ਦਾ ਖਰਚ ਕਰਨ ਦੇ ਬਾਵਜੂਦ ਉਸ ਨੂੰ ਢਾਈ ਕਿੱਲਿਆ ਉਤੇ ਟ੍ਰੈਕਟਰ ਚਲਾਉਣਾ ਪੈ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਵੱਲੋਂ ਪੀੜਤ ਕਿਸਾਨ ਦੇ ਖ਼ੇਤ ਪਹੁੰਚ ਕੇ ਸੂਬਾ ਸਰਕਾਰ ਅਤੇ ਨਕਲੀ ਬੀਜ਼ ਬਣਾਉਣ ਵਾਲੀਆਂ ਕੰਪਨੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।1334-16562119143x2.jpg

Sort:  

Ok