ਸੁਰਾਂ ਦੀ ਮਲਿਕਾ Nayyara Noor ਦਾ ਹੋਇਆ ਦਿਹਾਂਤ

in #nayyaranoor2 years ago

ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨਈਆਰਾ ਨੂਰ (Nayyara Noor) ਦਾ ਦਿਹਾਂਤ ਹੋ ਗਿਆ ਹੈ। ਗਾਇਕਾ ਨੇ 71 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਕਰਾਚੀ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੇ ਦਿਹਾਂਤ 'ਤੇ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਗਾਇਕਾ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮੌਤ ਦੀ ਸੂਚਨਾ ਦਿੱਤੀ ਸੀ। 3 ਨਵੰਬਰ 1950 ਨੂੰ ਗੁਹਾਟੀ, ਅਸਾਮ ਵਿੱਚ ਜਨਮੀ ਨਈਆਰਾ ਨੂਰ ਪਾਕਿਸਤਾਨ ਸੰਗੀਤ ਉਦਯੋਗ ਵਿੱਚ ਇੱਕ ਵੱਡਾ ਨਾਮ ਸੀ। ਉਹ 7 ਸਾਲ ਦੀ ਉਮਰ ਤੱਕ ਆਸਾਮ ਵਿੱਚ ਰਹੀ ਅਤੇ ਬਾਅਦ ਵਿੱਚ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲੀ ਗਈ।4cc0abd9cf27189a3048bfdfa127435c.jpg
ਮਰਹੂਮ ਗਾਇਕ ਨੂੰ ਕਾਨਨ ਦੇਵੀ ਅਤੇ ਕਮਲਾ ਦੇ ਭਜਨਾਂ ਦੇ ਨਾਲ-ਨਾਲ ਬੇਗਮ ਅਖਤਰ ਦੀਆਂ ਗ਼ਜ਼ਲਾਂ ਅਤੇ ਠੁਮਰੀ ਤੋਂ ਪ੍ਰੇਰਿਤ ਕਿਹਾ ਜਾਂਦਾ ਹੈ। ਪਾਕਿਸਤਾਨ ਦੇ ਲੋਕ ਉਸ ਨੂੰ ਸੁਰਾਂ ਦੀ ਮਲਿਕਾ ਕਹਿੰਦੇ ਸਨ। ਉਸਨੇ ਗ਼ਾਲਿਬ ਅਤੇ ਫ਼ੈਜ਼ ਅਹਿਮਦ ਫ਼ੈਜ਼ ਵਰਗੇ ਪ੍ਰਸਿੱਧ ਸ਼ਾਇਰਾਂ ਦੁਆਰਾ ਲਿਖੀਆਂ ਗ਼ਜ਼ਲਾਂ ਗਾਈਆਂ ਹਨ। ਇੰਨਾ ਹੀ ਨਹੀਂ, ਨੂਰ ਨੇ ਮੇਹਦੀ ਹਸਨ ਅਤੇ ਅਹਿਮਦ ਰਸ਼ਦੀ ਵਰਗੇ ਦਿੱਗਜ ਕਲਾਕਾਰਾਂ ਨਾਲ ਵੀ ਪਰਫਾਰਮ ਕੀਤਾ।