वेरका मिल्क प्लांट मैं दूध से नहाता हुआ युवक

in #milk2 years ago

ਵਰਕਾਂ ਦੀ ਚੜਤ ਦੇਖ ਕੇ ਵਿਰੋਧੀ ਘਬਰਾਏ,

Screenshot_20220506-210259_WhatsApp.jpg

ਸੋਸ਼ਲ ਮੀਡਿਆ ਤੇ ਦੁੱਧ ਨਾਲ ਨਹਾਉਂਦੇ ਇੱਕ ਵਿਅਕਤੀ ਦੀ ਵੀਡੀਓ ਹੋਈ ਵਾਇਰਲ

ਵੇਰਕਾ ਨਾਮ ਲਿਖ ਕੇ ਵੀਡੀਓ ਵਾਇਰਲ ਕਰ ਵੇਰਕਾ ਕਮਪਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ

ਇਹ ਘਨੌਣੀ ਹਰਕਤ ਸਮਾਜ ਅਤੇ ਲੋਕ ਵਿਰੋਧੀ ਅਨਸਰਾਂ ਵੱਲੋਂ ਕੀਤੀ

ਅੱਜ ਕਲ ਸੋਸ਼ਲ ਮੀਡਿਆ ਤੇ ਦੁੱਧ ਨਾਲ ਨਹਾਉਂਦੇ ਇੱਕ ਵਿਅਕਤੀ ਦੀ ਵੀਡੀਓ ਸਮਾਜ ਦੇ ਕੁਝ ਬੇਈਮਾਨ ਅਤੇ
ਗੈਰ ਜ਼ਿੰਮੇਦਾਰ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਤ ਲਿਖ ਕੇ ਸਸ਼ਲ ਮੀਡਿਆ ਤੇ ਵਾਇਰਲ ਕੀਤੀ ਜਾ ਰਹੀ ਹੈ।
ਡੇਅਰੀ ਉਦਯੋਗ ਵਿੱਚ ਵੇਰਕਾ ਦੀ ਵੱਧ ਰਹੀ ਪ੍ਰਸਿੱਧੀ ਅਤੇ ਇਸਦੇ ਸਹਿਕਾਰੀ ਬਰਫ਼ ਦੇ ਸਾਫ ਅਕਸ ਨੂੰ ਪੰਜਾਬ
ਕਰਨ ਲਈ ਇਹ ਘਨੌਣੀ ਹਰਕਤ ਸਮਾਜ ਅਤੇ ਲੋਕ ਵਿਰੋਧੀ ਅਨਸਰਾਂ ਵੱਲੋਂ ਕੀਤੀ ਗਈ ਹੈ।ਇਥੇ ਜ਼ਿਕਰਯੋਗ ਹੈ ਕਿ ਵੇਰਕਾ ਅੰਮ੍ਰਿਤਸਰ ਡੇਅਰੀ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ 2006 (FSSAI) ਦੁਆਰਾ ਨਿਰਧਾਰਿਤ ਸਾਰੀਆਂ ਕਾਨੂੰਨੀ ਜਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਅਤੇ ਉਸ ਮੁਤਾਬਿਕ ਹੀ ਕੰਮ ਕਰ ਰਿਹਾ ਹੈ।ਸੋਸ਼ਲ ਮੀਡਿਆ ਪਲੇਟਫਾਰਮ ਤੇ ਵਾਇਰਲ ਵੀਡਿਓ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਵੀਡਿਓ ਲਗਭਗ ਦੋ ਸਾਲ ਪੁਰਾਣਾ ਹੈ ਅਤੇ ਇਸ ਵੀਡਿਓ ਦਾ ਵੇਰਕਾ ਨਾਲ ਕੋਈ ਵੀ ਸਬੰਧ ਨਹੀਂ ਹੈ ਅਤੇ ਇਹ ਵੀਡਿਓ ਤੁਰਕੀ ਦੇ ਸੈਂਟਰਲ ਐਂਟੋਨੀਅਨ ਸੂਬੇ ਦੇ ਕੰਨੀਆ ਨਾਮਕ ਕਸਬੇ ਵਿੱਚ ਫਿਲਮਾਏ ਜਾਣ ਦੀ ਪੁਸ਼ਟੀ ਹੋਈ ਹੈ। ਦੁੱਧ ਦੇ ਟੈਂਕ ਵਿੱਚ ਜੋ ਆਦਮੀ ਨਹਾਉਂਦਾ ਦਿਖਾਈ ਦੇ ਰਿਹਾ ਹੈ, ਉਸਦਾ ਨਾਮ ਅਮਰ ਸਯਾਰ ਹੈ। ਉਕਤ ਵੀਡਿਓ ਟਿਕ-ਟੋਕ (Tik Tok) ਰਾਹੀਂ ਤੁਰਕੀ ਦੇ ਵਸਨੀਕ ਉਗਰ ਉਰਮਤ ਦੁਆਰਾ ਅਪਲੋਡ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਵੀਡਿਓ ਨੂੰ ਅਪਲੋਡ ਕਰਨ ਤੋਂ ਬਾਅਦ ਦੋਵਾਂ ਨੂੰ ਤੁਰਕੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ। ਉਪਰੋਕਤ ਮਾਮਲਾ ਪਹਿਲਾਂ ਹੀ NDTV ns/ Indian Express ਵਲੋਂ ਕ੍ਰਮਵਾਰ ਮਿਤੀ 09.11.2020 ਅਤੇ 3. 2020 ਨੂੰ ਰਿਪੋਰਟ ਕੀਤੀ ਜਾ ਚੁੱਕੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਕਵਿਡ-19 ਮਹਾਂਮਾਰੀ ਦੇ ਸਭ ਤੋਂ ਮੁਸ਼ਕਿਲ ਸਮੇਂ ਦੌਰਾਨ, ਵੇਰਕਾ ਅੰਮ੍ਰਿਤਸਰ ਡੇਅਰੀ
ਨੇ ਡੇਅਰੀ ਦੇ ਕੁਆਲਿਟੀ ਮਾਪਦੰਡਾਂ ਅਨੁਸਾਰ ਦੁੱਧ ਦੀ ਸੰਭਾਲ ਕੀਤੀ ਹੈ ਅਤੇ ਆਪਣੇ ਖਪਤਕਾਰਾਂ ਨੂੰ ਗੁਣਵੰਤਾ
ਭਰਪੂਰ ਅਤੇ ਸੁਰੱਖਿਅਤ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਮੁਹੱਈਆ ਕਰਵਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ
ਹੈ। ਵਾਇਰਲ ਵੀਡਿਓ ਦੀ ਤਸਵੀਰ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਉਕਤ ਕਾਰਵਾਈ ਵੇਰਕਾ ਬਰਾਂਡ ਦੀ ਨਿੱਤ ਵੱਧ ਰਹੀ ਪ੍ਰਸਿੱਧੀ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ। ਮੈਨੇਜਿੰਗ ਡਾਇਰੈਕਟਰ, ਮਿਲਕਵੰਡ ਪੰਜਾਬ
ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸਦੇ ਵਿਰੁੱਧ ਸੂਚਨਾ ਤਕਨਾਲੋਜੀ ਐਕਟ, 2000 (IT Act,
2000 ਦੇ ਤਹਿਤ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਤਾਂ ਜੋ ਸਮਾਜ ਦੇ ਬੇਈਮਾਨ ਅਤੇ ਗੈਰ
ਜਿੰਮੇਦਾਰ ਅਨਸਰਾਂ ਵਿਰੁੱਧ ਲੋੜੀਂਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।ਵੇਰਕਾ ਇੱਕ ਵਾਰ ਫਿਰ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਮਿਲਕਫੈਡ ਪੰਜਾਬ ਰਾਜ ਦਾ ਇਕ ਸਹਿਕਾਰੀ ਅਦਾਰਾ ਹੈ, ਜੋ ਕਿ ਪਿਛਲੇ 50 ਸਾਲਾਂ ਤੋਂ ਆਪਣੇ ਦੁੱਧ ਉਤਪਾਦਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਵੇਰਕਾ ਬਰਾਂਡ ਨਾਮ ਦੇ ਤਹਿਤ ਉੱਚ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿਕਰੀ ਨਾ ਸਿਰਫ ਭਾਰਤੀ ਬਲਕਿ ਅੰਤਰਰਾਸ਼ਟਰੀ ਬਜਾਰਾਂ ਵਿੱਚ ਵੀ ਕਰ ਰਿਹਾ ਹੈ। ਵੇਰਕਾ ਅੰਮ੍ਰਿਤਸਰ ਡੇਅਰੀ ਨੂੰ ਇਹ ਸਾਂਝਾ ਕਰਨਾ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਦੇ ਗੁਣਵੱਤਾ, ਭਰੋਸੇਮੰਦ ਅਤੇ ਸੁਰੱਖਿਅਤ ਉਤਪਾਦਾਂ ਦੀ ਡਿਲੀਵਰੀ ਦੇ
ਕਾਰਨ, ਇਸ ਦੇ ਉਤਪਾਦਾਂ ਨੂੰ ਹਰ ਮੋਰਚੇ ਤੇ ਸਰਪ੍ਰਸਤੀ ਨੇ ਨਾ ਸਿਰਫ ਵੇਰਕਾ ਦੇ ਬਰਾਂਡ ਦੀ ਦਿੱਖ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਈ ਹੈ, ਸਗੋਂ ਇਸ ਨਾਲ ਵਿਕਰੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਜਿਵੇਂ ਕਿ ਵਿੱਤੀ ਸਾਲ 2021-22 ਦੌਰਾਨ ਵੇਰਕਾ ਅੰਮ੍ਰਿਤਸਰ ਡੇਅਰੀ ਨੇ ਵਿੱਤੀ ਸਾਲ 2020-21 ਦੀ ਵਿਕਰੀ ਪ੍ਰਾਪਤੀ ਦੇ ਮੁਕਾਬਲੇ ਵਿੱਚ ਪੈਕਟ ਵਾਲੇ ਦੁੱਧ ਵਿੱਚ 18.93 ਪ੍ਰਤੀਸ਼ਤ, ਦਹੀਂ ਵਿੱਚ 45.06 ਪ੍ਰਤੀਸ਼ਤ, ਲੱਸੀ ਵਿੱਚ 58.70 ਪ੍ਰਤੀਸ਼ਤ ਅਤੇ ਖੀਰ ਵਿੱਚ 11.47 ਪ੍ਰਤੀਸ਼ਤ ਦਾ ਸਾਲਾਨਾ ਵਾਧਾ ਦਰਜ਼ ਕੀਤਾ ਹੈ। ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਵੀ ਸੋਸ਼ਲ ਮੀਡੀਆ ਗਰੁੱਪ ਵਿੱਚ ਇ ਵੀਡਿਓ ਚਲਾਈ ਜਾ ਰਹੀ ਹੋਵੇ,ਇਸ ਸਬੰਧੀ ਤੁਰੰਤ NDTV ns/ Indian Express ਖਬਰ ਦਾ ਹਵਾਲਾ ਦੇ ਕੇ ਇਸ ਪੋਸਟ ਨੂੰ Delete ਕਰਵਾਇਆ ਜਾਵੇ ਕਿਉਂਕਿ ਇਹ ਕਿਸੇ ਤਰ੍ਹਾਂ ਵੀ ਵੇਰਕਾ ਨਾਲ ਸਬੰਧਿਤ ਨਹੀਂ ਹੈ ਅਤੇ ਕੇਵਲ ਸਾੜੇ ਦੀ ਭਾਵਨਾ ਨਾਲ ਖਪਤਕਾਰਾਂ ਨੂੰ ਗੁੰਮਰਾਹ ਕਰਕੇ ਵੇਰਕਾ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਠੇਸ ਲਾਉਣ ਲਈ ਪਾਈ ਗਈ ਹੈ ਜਿਸ ਨਾਲ ਅਨੇਕਾਂ ਦੁੱਧ ਉਤਪਾਦਕਾਂ ਦਾ ਨੁਕਸਾਨ ਹੋਵੇਗਾ ਅਤੇ ਜੋ ਵੀ ਗੈਰ ਜਿੰਮੇਦਾਰ ਢੰਗ ਨਾਲ ਸੋਸ਼ਲ ਮੀਡਿਆ ਤੇ ਇਸ ਵੀਡਿਓ ਨੂੰ ਵਾਇਰਲ ਕਰੇਗਾ, ਉਸ ਵਿਰੁੱਧ ਵੇਰਕਾ ਦੁਆਰਾ ਸੂਚਨਾ ਤਕਨਾਲੋਜੀ ਐਕਟ, 2000 ਅਧੀਨ ਕਾਰਵਾਈ ਕੀਤੀ ਜਾਵੇਗੀ।

ਬਾਈਟ :--- ਗੁਰਦੇਵ ਸਿੰਘ ਜਨਰਲ ਮੈਨੇਜਰ, ਵੇਰਕਾ ਅੰਮ੍ਰਿਤਸਰ