ਆਜ਼ਾਦੀ ਘੁਲਾਟੀਆਂ ਦੇ ਆਸ਼ਰਤਾਂ ਦੀ ਗੁਰਦਾਸਪੁਰ ਵਿੱਚ ਹੋਈ ਪ੍ਰਭਾਵਸ਼ਾਲੀ ਮੀਟਿੰਗ

in #meeting2 years ago

ਆਜ਼ਾਦੀ ਘੁਲਾਟੀਆਂ ਦੇ ਆਸ਼ਰਤਾਂ ਦੀ ਗੁਰਦਾਸਪੁਰ ਵਿੱਚ ਹੋਈ ਪ੍ਰਭਾਵਸ਼ਾਲੀ ਮੀਟਿੰਗ
ਆਸ਼ਰਤ ਪਰਿਵਾਰਾਂ ਨੇ ਪੰਜਾਬ ਸਰਕਾਰ ਕੋਲੋਂ ਆਜ਼ਾਦੀ ਘੁਲਾਟੀਆਂ ਪਰਿਵਾਰਾਂ ਪ੍ਰਤੀ ਕੀਤੀ ਵਿਸ਼ੇਸ਼ ਸਹੂਲਤਾਂ ਦੀ ਮੰਗ
ਕਾਹਨੂੰਵਾਨ :IMG-20220508-WA0028.jpg
ਐਤਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਆਜ਼ਾਦੀ ਘੁਲਾਟੀਏ ਆਸ਼ਰਤਾਂ ਪਰਿਵਾਰਾਂ ਦੀ ਇੱਕ ਮੀਟਿੰਗ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਹੋਈ। ਇਸ ਮੀਟਿੰਗ ਵਿਚ ਆਸ਼ਰਿਤ ਪਰਿਵਾਰਾਂ ਨੂੰ ਦਰਪੇਸ਼ ਬਹੁਤ ਸਾਰੇ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਇਨ੍ਹਾਂ ਮਸਲਿਆਂ ਵਿਚ ਮੁੱਖ ਤੌਰ ਤੇ ਆਸ਼ਰਿਤ ਪਰਿਵਾਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕਰਨਾ ਬੱਸ ਅਤੇ ਰੇਲਵੇ ਵਿੱਚ ਮੁਫ਼ਤ ਸਹੂਲਤਾਂ ਸਕੂਲਾਂ ਕਾਲਜਾਂ ਦੇ ਨਾਂ ਆਜ਼ਾਦੀ ਘੁਲਾਟੀਆਂ ਦੇ ਨਾਮ ਤੇ ਰੱਖਣਾ ਸਕੂਲਾਂ ਕਾਲਜਾਂ ਵਿੱਚ ਆਜ਼ਾਦੀ ਘੁਲਾਟੀਆਂ ਦੀਆਂ ਫੋਟੋਆਂ ਅਤੇ ਇਤਿਹਾਸ ਲਿਖਣਾ ਸਰਕਾਰੀ ਨੌਕਰੀਆਂ ਵਿੱਚ ਆਸ਼ਰਿਤ ਪਰਿਵਾਰਾਂ ਲਈ ਦੋ ਫ਼ੀਸਦੀ ਦਾ ਰਾਖਵਾਂਕਰਨ ਦੇਣਾ ਸਰਕਾਰੀ ਕਲੋਨੀਆਂ ਤੇ ਪਲਾਟਾਂ ਵਿੱਚ ਵੀ ਰਾਖਵਾਂਕਰਨ ਦੇਣਾ ਜ਼ਿਲ੍ਹਾ ਲੈਵਲ ਕਮੇਟੀਆਂ ਵਿੱਚ ਨੁਮਾਇੰਦਗੀ ਅਤੇ ਸਰਕਾਰੀ ਸਮਾਗਮਾਂ ਵਿੱਚ ਸੱਦਾ ਪੱਤਰ ਦੇਣ ਦੀ ਵੀ ਮੰਗ ਕੀਤੀ।। ਇਸ ਤੋਂ ਇਲਾਵਾ ਅਜ਼ਾਦੀ ਘੁਲਾਟੀਆਂ ਲਈ ਮੁਫ਼ਤ ਬਿਜਲੀ ਬਿਨਾਂ ਸ਼ਰਤ ਦੇਣ ਦੀ ਵੀ ਮੰਗ ਕੀਤੀ ।ਕਿ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਇਹ ਹੈ ਕਿ ਲੈਵਲ ਆਸ਼ਰਤ ਕਮੇਟੀ ਦਾ ਗਠਨ ਕਰਨਾ ਬਹੁਤ ਜ਼ਰੂਰੀ ਹੈ ਉਨ੍ਹਾਂ ਨੇ ਦੱਸਿਆ ਕਿ ਉਕਤ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਪੱਧਰ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ ਬਖਤਾਵਰ ਸਿੰਘ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਉਪ ਪ੍ਰਧਾਨ ਡਾ ਸੁਲੱਖਣ ਸਿੰਘ ਗੁਰਾਇਆ ਨੂੰ ਪ੍ਰਿੰਸੀਪਲ ਸਕੱਤਰ ਸ੍ਰੀ ਰਾਹੁਲ ਕੁਮਾਰ ਨੂੰ ਖਜ਼ਾਨਚੀ ਡਾ ਬਲਦੇਵ ਸਿੰਘ ਨੂੰ ਲੀਗਲ ਐਡਵਾਈਜ਼ਰ ਸਰਦਾਰ ਸਿੰਘ ਨੂੰ ਆਜ਼ਾਦੀ ਘੁਲਾਟੀਆਂ ਅਤੇ ਬਜ਼ੁਰਗ ਆਜ਼ਾਦੀ ਘੁਲਾਟੀਏ ਬਾਪੂ ਹੁਕਮ ਸਿੰਘ ਤੋਂ ਇਲਾਵਾ ਸਰਦਾਰ ਖਜੂਰ ਸਿੰਘ ਨੂੰ ਇਸ ਕਮੇਟੀ ਦਾ ਸਰਪ੍ਰਸਤ ਚੁਣਿਆ ਗਿਆ ਹੈ ਇਸ ਮੀਟਿੰਗ ਵਿਚ ਸੁਰਿੰਦਰਪਾਲ ਸਿੰਘ ਲੱਕੀ ਸਰਦਾਰ ਸੁਰਿੰਦਰ ਸਿੰਘ ਪੱਪੂ ਠਾਕੁਰ ਕਸ਼ਮੀਰ ਸਿੰਘ ਸ ਜਗਜੀਤ ਸਿੰਘ ਅਰੋੜਾ ਸਲਾਹਕਾਰ ਵਜੋਂ ਨਿਯੁਕਤ ਕੀਤੇ ਗਏ ਇਸ ਮੀਟਿੰਗ ਵਿਚ ਵੱਡੀ ਗਿਣਤੀ ਅੰਦਰ ਸ਼ਰਨ ਕੌਰ ਕਲੇਰ ਸੁਖਵਿੰਦਰ ਸਿੰਘ ਪਠਾਨਕੋਟ ਖਜੂਰ ਸਿੰਘ ਝੰਡਾ ਗੁੱਜਰਾਂ ਹਰਬੰਸ ਸਿੰਘ ਲਾਧੂਪੁਰ ਨਰਿੰਦਰ ਸਿੰਘ ਕੋਟਲੀ ਸੁਰਿੰਦਰਪਾਲ ਸਿੰਘ ਗੌਂਸਪੁਰਾ ਖੜਕ ਸਿੰਘ ਗੁੰਨੋਪੁਰ ਜਬਰਜੰਗ ਸਿੰਘ ਜੀਂਦਪਤਿ ਲਖਵਿੰਦਰ ਸਿੰਘ ਜਾਗੋਵਾਲ ਬਾਂਗਰ ਕਸ਼ਮੀਰ ਸਿੰਘ ਕਾਹਨੂੰਵਾਲ ਤਰਸੇਮ ਸਿੰਘ ਮਾਡਲ ਟਾਊਨ ਦਿਲਾਵਰ ਸਿੰਘ ਝੜੋ ਸੁਖਵਿੰਦਰ ਸਿੰਘ ਜਗਜੀਤ ਸਿੰਘ ਅਲੂਣਾ ਗੁਰਦਿੱਤ ਸਿੰਘ ਲਾਲਪੁਰ ਸੁਲੱਖਣ ਸਿੰਘ ਬਟਾਲਾ ਅਮਨ ਕੁਮਾਰ ਬਲਦੇਵ ਠਾਕੁਰ ਆਦਿ ਹਾਜਰ ਸਨ।