ਸਿੱਧੂਪੁਰ ਵੱਲੋਂ ਮਾਨਸਾ ਬਲਾਕ ਦੇ ਪਿੰਡ ਕੱਲੋ ਵਿੱਚ ਨਵੀਂ ਇਕਾਈ ਗਠਿਤ

in #mansa2 years ago

ਸਿੱਧੂਪੁਰ ਵੱਲੋਂ ਮਾਨਸਾ ਬਲਾਕ ਦੇ ਪਿੰਡ ਕੱਲੋ ਵਿੱਚ ਨਵੀਂ ਇਕਾਈ ਗਠਿਤ IMG_3002.jpeg

ਮਾਨਸਾ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਮਾਨਸਾ ਬਲਾਕ ਦੇ ਪਿੰਡ ਕੱਲੋ ਵਿੱਚ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਮੀਟਿੰਗ ਕਰਵਾਈ ਗਈ ਜਿਸ ਵਿੱਚ ਪਿੰਡ ਕਮੇਟੀ ਦਾ ਗਠਨ ਕੀਤਾ ਗਿਆ । ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਸ਼ਿਰਕਤ ਕੀਤੀ ਅਤੇ ਸਰਬਸੰਮਤੀ ਨਾਲ ਪਿੰਡ ਇਕਾਈ ਪ੍ਰਧਾਨ ਬਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਸੀਰ ਜੱਗਾ, ਜਨਰਲ ਸਕੱਤਰ ਦਰਸ਼ਨ ਮੁਗਲਾ, ਖਜਾਨਚੀ ਬਲਵਿੰਦਰ ਸਿੰਘ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ, ਸੰਗਠਨ ਸਕੱਤਰ ਪੀਤਾ ਸਿੰਘ ਚੁਣੇ ਅਤੇ 31 ਮੈਂਬਰੀ ਕਮੇਟੀ ਗਠਿਤ ਕੀਤੀ । ਇਸ ਸਮੇਂ ਜਿਲਾ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਨੇ ਲੋਕਾਂ ਨੂੰ ਜਥੇਬੰਦੀ ਦੀ ਨੀਤੀ ਤੋਂ ਜਾਣੂ ਕਰਵਾਇਆ ਅਤੇ ਸਰਕਾਰ ਦੇ ਪਰਾਲੀ ਸੰਬੰਧੀ ਬੀਤੇ ਦਿਨੀ ਲਏ ਫੈਸਲੇ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੇ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਇੱਕਜੁੱਟ ਹੋ ਕੇ ਲੜਨ ਦਾ ਹੋਕਾ ਦਿੱਤਾ । ਇਸ ਮੌਕੇ ਜਗਦੇਵ ਕੋਟਲੀ, ਬਲਜੀਤ ਭੈਣੀ ਬਾਘਾ, ਬਲਵਿੰਦਰ, ਗੁਰਮੇਲ ਚਕੇਰੀਆਂ ਨੇ ਸੰਬੋਧਨ ਕੀਤਾ ।