ਸਿਹਤ ਵਿਭਾਗ ਵੱਲੋਂ ‘ਸ਼ੁੱਧ ਹਵਾ ਲਈ ਸ਼ੁੱਧ ਵਾਤਾਵਰਨ’ ਨਾਅਰੇ ਹੇਠ ਪੌਦੇ ਲਗਾਏ

in #mansa2 years ago

ਸਿਹਤ ਵਿਭਾਗ ਵੱਲੋਂ ‘ਸ਼ੁੱਧ ਹਵਾ ਲਈ ਸ਼ੁੱਧ ਵਾਤਾਵਰਨ’
ਨਾਅਰੇ ਹੇਠ ਪੌਦੇ ਲਗਾਏ
ਮਾਨਸਾ 08 ਅਕਤੂਬਰ:
ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ‘ਸ਼ੁੱਧ ਹਵਾ ਲਈ ਸ਼ੁੱਧ ਵਾਤਾਵਰਣ’ ਨਾਅਰੇ ਹੇਠ ਦਫ਼ਤਰ ਸਿਵਲ ਸਰਜਨ, ਮਾਨਸਾ ਵਿਖੇ ਪੌਦੇ ਲਗਾਏ ਗਏ।
ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਪੇੜ ਪੌਦੇ ਲਗਾਓ, ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਲਈ ਪਰਾਲੀ, ਸੁੱਕੇ ਪੱਤੇ ਅਤੇ ਕੂੜੇ ਨੂੰ ਕਦੇ ਵੀ ਨਾ ਜਲਾਓ, ਖਾਣਾ ਬਣਾਉਣ ਲਈ ਧੂੰਆਂਧਾਰ ਬਾਲਣ ਦੀ ਵਰਤੋਂ ਨਾ ਕਰੋ, ਪਲਾਸਟਿਕ ਦੇ ਪਦਾਰਥਾਂ ਦਾ ਇਸਤੇਮਾਲ ਨਾ ਕਰੋ, ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਧੂੰਏਂ ਵਿੱਚ ਸਵੇਰ ਅਤੇ ਸ਼ਾਮ ਦੀ ਸੈਰ ਦਾ ਪ੍ਰਹੇਜ਼ ਕਰੋ, ਤੰਬਾਕੂਨੋਸ਼ੀ ਤੋਂ ਦੂਰ ਰਹੋ, ਪ੍ਰਦੂਸ਼ਣ ਨੂੰ ਘਟਾਉਣ ਲਈ ਜਿੰਨਾ ਹੋ ਸਕੇ ਪੈਦਲ ਚੱਲੋ, ਸਾਈਕਲ ਚਲਾਓ, ਜਨਤਕ ਟਰਾਂਸਪੋਰਟ ਸਾਧਨਾਂ ਦੀ ਵਰਤੋਂ ਕਰੋ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ, ਬੱਚਿਆਂ, ਬਜ਼ੁਰਗਾਂ, ਦਿਲ, ਫੇਫੜੇ ਅਤੇ ਸਾਹ ਦੀ ਬੀਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੂੰ ਰੋਜ਼ਾਨਾ ਜੀਵਨ ਦਾ ਅੰਗ ਬਣਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿਚ ਯੋਗਦਾਨ ਪਾਇਆ ਜਾ ਸਕਦਾ ਹੈ।
ਸਹਾਇਕ ਸਿਵਲ ਸਰਜਨ, ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਸ਼ੁੱਧ ਹੋਵੇਗਾ, ਪੇੜ ਪੌਦੇ ਵੱਧ ਲੱਗੇ ਹੋਣਗੇ ਤਾਂ ਸਾਨੂੰ ਸਾਹ ਲੈਣ ਲਈ ਸ਼ੁੱਧ ਹਵਾ ਮਿਲੇਗੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਉਪਰਾਲੇ ਕਰਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਸਿੱਧ ਹੋਣਗੇ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੇ ਕੁਮਾਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ, ਸਰਦਾਰ ਫੁੰਮਣ ਸਿੰਘ ਸੁਪਰਡੈਂਟ, ਸੰਦੀਪ ਕੁਮਾਰ ਜੂਨੀਅਰ ਅਸਿਸਟੈਂਟ, ਸਹਾਇਕ ਮਲੇਰੀਆ ਅਫ਼ਸਰ ਕੇਵਲ ਸਿੰਘ ਅਤੇ ਗੁਰਜੰਟ ਸਿੰਘ, ਰਾਜਬੀਰ ਕੌਰ ਬੀ. ਸੀ .ਸੀ. ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

IMG-20221006-WA0142.jpg