ਮਜਦੂਰ ਮੁਕਤੀ ਮੋਰਚੇ ਦਾ ਧਰਨਾ ਤੀਸਰੇ ਦਿਨ ਵੀ ਜਾਰੀ

in #mansa2 years ago

ਮਜਦੂਰ ਮੁਕਤੀ ਮੋਰਚੇ ਦਾ ਧਰਨਾ ਤੀਸਰੇ ਦਿਨ ਵੀ ਜਾਰੀ
IMG-20220807-WA0006.jpg
ਮਾਨਸਾ
ਮਜ਼ਦੂਰ ਮੰਗਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ।ਇਸ ਸਮੇਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਪਿਛਲੇ ਸਾਲ ਮਰੇ ਨਰਮੇ ਦਾ ਮੁਆਵਜ਼ਾ ਪਾਸ ਹੋਇਆ ਮਜ਼ਦੂਰਾਂ ਦੇ ਖਾਤੇ ਵਿੱਚ ਪਵਾਉਣ, ਕੱਟੇ ਗਏ ਕਣਕ ਦੇ ਕਾਰਡ ਅਤੇ ਰੁਕੀ ਹੋਈ ਕਣਕ ਜਾਰੀ ਕਰਵਾਉਣ ਲਈ,ਮਨਰੇਗਾ ਕਾਨੂੰਨ ਦੇ ਤਹਿਤ ਪੂਰਾ ਕੰਮ ਅਤੇ ਪੂਰਾ ਦਿਹਾੜੀ ਲੈਣ ਲਈ, ਪੁਰਾਣੇ ਘਰਾਂ ਦੀ ਮੁਰੰਮਤ ਦੀ ਪਾਸ ਹੋਇਆ ਡੇਢ ਲੱਖ ਦੀ ਗ੍ਰਾਂਟ ਲੈਣ ਲਈ, ਪਿਛਲੇ ਦੋ ਸਾਲਾਂ ਰੋਕਿਆ ਮਜ਼ਦੂਰਾਂ ਦਾ ਦਿਹਾੜੀ ਰੇਟ ਜਾਰੀ ਕਰਵਾਉਣ ਲਈ ਅਤੇ ਘੱਟ ਤੋਂ ਘੱਟ 700 ਰੁਪਏ ਦਿਹਾੜੀ ਲਾਗੂ ਕਰਵਾਉਣ ਲਈ ਅਤੇ ਦਲਿਤ ਵਿਦਿਆਰਥੀਆਂ ਦੇ ਰੁਕੇ ਵਜ਼ੀਫ਼ਾ ਰਾਸ਼ੀ ਜਾਰੀ ਕਰਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਮਜ਼ਦੂਰਾਂ ਨੇ ਏ ਡੀ ਸੀ ਵਿਕਾਸ ਦਫ਼ਤਰ ਅੱਗੇ ਅਣ-ਮਿਥੇ ਸਮੇਂ ਤੱਕ ਮਜ਼ਦੂਰ ਮੰਗਾਂ ਨੂੰ ਲੈ ਕੇ ਦਿਨ-ਰਾਤ ਦਾ ਪੱਕਾ ਮਜ਼ਦੂਰ ਮੋਰਚਾ ਤੀਜੇ ਦਿਨ ਜਾਰੀ ਹੈ। ਮਜ਼ਦੂਰ ਮੰਗਾਂ ਦੀ ਪੂਰਤੀ ਤੱਕ ਇਹ ਮੋਰਚਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਮਿਹਨਤਕਸ਼ ਜਨਤਾ ਖਾਸ ਤੌਰ ਤੇ ਪੇਂਡੂ ਅਤੇ ਸ਼ਹਿਰੀ ਬੇਜ਼ਮੀਨੇ ਦਲਿਤਾਂ ਨੂੰ ਪੰਜਾਬ ਦੀ ਨਵੀਂ ਬਣੀ ਸਰਕਾਰ ਤੋਂ ਵੱਡੀ ਆਸ ਲਗਾਈ ਸੀ ਪਰ ਪੰਜਾਬ ਦੀ ਮਾਨ ਸਰਕਾਰ ਨੇ ਵੀ ਮਜ਼ਦੂਰਾਂ ਜਮਾਤ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਿਸ ਦਾ ਖਮਿਆਜ਼ਾ ਸੰਗਰੂਰ ਜ਼ਿਮਨੀ ਚੋਣ ਵਿੱਚ ਭੁਗਤਨਾ ਪਿਆ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਦਲਿਤ ਵਿਦਿਆਰਥੀ ਦੀ ਵਜ਼ੀਫਾ ਰਾਸ਼ੀ ਜਾਰੀ ਨਹੀਂ ਕੀਤੀ ਅਤੇ ਦੋ ਲੱਖ ਵਿਦਿਆਰਥੀ ਸਿੱਖਿਆ ਖੇਤਰ ਵਿੱਚੋਂ ਬਾਹਰ ਹੋ ਗਿਆ ਅਤੇ ਪੰਜਾਬ ਸਰਕਾਰ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀਆਂ ਕੌਸ਼ਿਸ਼ ਕਰ ਰਹੀ, ਜਿਸ ਤੋਂ ਮਾਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੁੰਦਾ ਹੈ।
ਇਸ ਸਮੇਂ ਧਰਨੇ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਦਰਪਾਲ ਸਿੰਘ ਚਕੇਰੀਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਪੱਕੇ ਮਜ਼ਦੂਰ ਮੋਰਚੇ ਦਾ ਉਹ ਆਪਣੀ ਜਥੇਬੰਦੀ ਵੱਲੋਂ ਪੂਰਨ ਸਮਰੱਥ ਕਰਦੇ ਹਾਂ ਅਤੇ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਾ ਖੜਾਂਗੇ।ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂ ਜੀਤ ਸਿੰਘ ਬੋਹਾ,ਹਾਕਮ ਸਿੰਘ ਖਿਆਲਾ, ਜਰਨੈਲ ਮਾਨਸਾ ਪਿੰਡ ਖਿਆਲਾ, ਨੰਦਗੜ੍ਹ,ਦਾਤੇਵਾਸ ਦੇ ਮਜ਼ਦੂਰ ਸ਼ਾਮਿਲ ਸਨ।

Sort:  

Please like nd follow me