ਮਜਦੂਰ 69 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਕਰ ਰਹੇ ਨੇ ਪ੍ਰਦਰਸ਼ਨ

in #mansa2 years ago

ਮਾਨਸਾ
IMG-20221012-WA0020.jpgਮੁੱਖ ਮੰਤਰੀ ਮਾਨ ਵੱਲੋਂ ਮਜ਼ਦੂਰਾਂ ਦੀ ਘੱਟੋ-ਘੱਟ ਦਿਹਾੜੀ ਰੇਟਾਂ ਵਿਚ ਕੀਤਾ ਨਿਗੂਣਾ ਵਾਧਾ ਮਜ਼ਦੂਰਾਂ ਨਾਲ਼ ਕੋਝਾ ਮਜ਼ਾਕ ਕੀਤਾ ਹੈ। ਇਹ ਵਿਚਾਰਾ ਦਾ ਪ੍ਰਗਟਾਵਾ ਮਜ਼ਦੂਰ ਮੰਗਾਂ ਲਈ ਏ ਡੀ ਸੀ ਵਿਕਾਸ ਦਫ਼ਤਰ ਅੱਗੇ ਚੱਲ ਰਿਹਾ ਦਿਨ ਰਾਤ ਦਾ ਪੱਕਾ ਮਜ਼ਦੂਰ ਮੋਰਚਾ ਦੇ 69 ਵੇ ਦਿਨ ਮੋਰਚੇ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਦੋ ਸਾਲਾਂ ਤੋਂ ਕਾਂਗਰਸ ਤੇ ਪੰਜਾਬ ਦੀ ਨਵੀਂ ਮਾਨ ਸਰਕਾਰਾਂ ਨੇ ਮਜ਼ਦੂਰਾਂ ਦੀ ਦਿਹਾੜੀ ਰੇਟ ਲਿਸਟ ਨੂੰ ਰੋਕ ਕੇ ਰੱਖਿਆ ਪਰ ਅੱਜ ਹੁਣ ਲੱਕ ਤੋੜ ਮਹਿੰਗਾਈ ਦੇ ਯੁੱਗ ਵਿਚ ਸਿਰਫ਼ ਵੀਹ ਰੁਪਏ ਰੋਜ਼ਾਨਾ ਮਜਦੂਰੀ ਵਾਧਾ ਕਰਕੇ ਮੁੱਖ ਮੰਤਰੀ ਮਾਨ ਨੇ ਮਜ਼ਦੂਰ ਵਰਗ ਨਾਲ ਸੱਭ ਤੋਂ ਵੱਡਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ, ਤੇ ਉਸ ਦੇ ਵਿਧਾਇਕ ਰੋਜ਼ਾਨਾ 300 ਰੁਪਏ ਵਿਚ ਗੁਜ਼ਾਰਾ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲੱਖਾਂ ਰੁਪਏ ਤਨਖਾਹਾਂ ਲੈ ਕੇ ਸੱਤਾ ਧਾਰੀ ਹਾਕਮ ਤੇ ਅਫ਼ਸਰਸ਼ਾਹੀ ਸਰਕਾਰੀ ਖ਼ਜ਼ਾਨਾ ਲੁੱਟ ਰਹੇ ਹਨ। ਉਨ੍ਹਾਂ ਕਿਹਾ ਮਜ਼ਦੂਰਾਂ ਨੇ ਦਿਹਾੜੀ ਖ਼ਜ਼ਾਨੇ ਵਿਚੋਂ ਨਹੀਂ ਲੈਣੀ ਪਰ ਫੇਰ ਵੀ ਸਰਕਾਰ ਮਜਦੂਰੀ ਵਿਚ ਵਾਧਾ ਕਰਨ ਤੋਂ ਭੱਜ ਰਹੀ ਹੈ। ਜਿਸ ਤੋਂ ਸਾਫ ਹੈ ਕਿ ਆਮ ਆਦਮੀ ਦੇ ਨਾ ਤੇ ਵੋਟਾਂ ਲੈਣ ਵਾਲਾ ਮੁੱਖ ਮੰਤਰੀ ਮਾਨ ਨੂੰ ਅਮੀਰਾ ਦੀ ਚਿੰਤਾ ਹੈ। ਉਨ੍ਹਾਂ ਕਿਹਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਮਾਨ ਸਰਕਾਰ ਵੱਲੋਂ ਮਜ਼ਦੂਰਾਂ ਦੀ ਦਿਹਾੜੀ ਰੇਟਾਂ ਵਿਚ ਕੀਤਾ ਨਿਗੂਣਾ ਜਿਹਾ ਵਾਧੇ ਨੂੰ ਰੱਦ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਸਰਕਾਰ ਮਜ਼ਦੂਰਾਂ ਦੀ ਦਿਹਾੜੀ ਘੱਟੋ-ਘੱਟ ਦਿਹਾੜੀ 700 ਰੁ ਰੋਜ਼ਾਨਾ ਲਾਗੂ ਕਰੇ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਜਰਨੈਲ ਸਿੰਘ ਮਾਨਸਾ, ਗਗਨਦੀਪ ਸਿੰਘ,ਹਾਕਮ ਸਿੰਘ ਰੱਲੀ, ਤਰਸੇਮ ਸਿੰਘ ਬਹਾਦਰਪੁਰ, ਮਨਪ੍ਰੀਤ ਕੌਰ, ਕਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ।