ਨੈੱਟਬਾਲ ‘ਚ ਜੋਗਾ ਦੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ, ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਦੂਜੇ ਸਥਾਨ ‘ਤੇ

in #mansa2 years ago

ਨੈੱਟਬਾਲ ‘ਚ ਜੋਗਾ ਦੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ, ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਦੂਜੇ ਸਥਾਨ ‘ਤੇ
IMG-20220827-WA0059.jpg
ਜੋਗਾ

: ਜੋਨਲ ਪ੍ਰਧਾਨ ਕਮ ਪ੍ਰਿੰਸੀਪਲ ਅਵਤਾਰ ਸਿੰਘ ਦੀ ਦੇਖ–ਰੇਖ ਹੇਠ ਚੱਲ ਰਹੀਆਂ ਜੋਨ ਜੋਗਾ ਦੀਆਂ ਸਕੂਲ ਖੇਡਾਂ ਦੌਰਾਨ ਅੱਜ ਸਰਕਾਰੀ ਸੈਕੰਡਰੀ ਸਕੂਲ (ਕੁ) ਜੋਗਾ ਵਿਖੇ ਲੜਕੀਆਂ ਤੇ ਲੜਕਿਆਂ ਦੇ ਨੈੱਟਬਾਲ ਮੁਕਾਬਲੇ ਕਰਵਾਏ ਗਏ।

ਜੋਨਲ ਸਕੱਤਰ ਪੀ.ਟੀ.ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਅੱਜ ਹੋਏ ਨੈੱਟਬਾਲ ਲੜਕੀਆਂ ਅੰਡਰ 14 ਦੇ ਮੁਕਾਬਲੇ ਵਿੱਚ ਸ.ਸ.ਸ. (ਕੁ) ਜੋਗਾ ਨੇ ਪਹਿਲਾ, ਰੈਨੇਸਾਂ ਸਕੂਲ ਮਾਨਸਾ ਨੇ ਦੂਜਾ ਤੇ ਸ.ਹ.ਸ. ਮਾਖਾ ਚਹਿਲਾਂ ਨੇ ਤੀਜਾ, ਅੰਡਰ 17 ਵਿੱਚ ਸ.ਸ.ਸ. (ਕੰ) ਜੋਗਾ ਨੇ ਪਹਿਲਾ, ਗੁਰੂਕੁਲ ਅਕੈਡਮੀ ਉੱਭਾ ਨੇ ਦੂਜਾ ਤੇ ਰੈਨੇਸਾਂ ਸਕੂਲ ਮਾਨਸਾ ਨੇ ਤੀਜਾ, ਲ ੜਕੇ ਅੰਡਰ 14 ਵਿੱਚ ਸ.ਮ.ਸ. ਜੋਗਾ ਨੇ ਪਹਿਲਾ, ਸ.ਹ.ਸ. ਮਾਖਾ ਚਹਿਲਾਂ ਨੇ ਦੂਜਾ ਤੇ ਰੈਨੇਸਾਂ ਸਕੂਲ ਮਾਨਸਾ ਨੇ ਤੀਜਾ, ਅੰਡਰ 17 ਵਿੱਚ ਸ.ਸ.ਸ. (ਮੁੰਡੇ) ਜੋਗਾ ਨੇ ਪਹਿਲਾ, ਸ.ਹ.ਸ. ਮਾਖਾ ਚਹਿਲਾਂ ਨੇ ਦੂਜਾ ਤੇ ਸ.ਹ.ਸ. ਬੁਰਜ ਝੱਬਰ ਨੇ ਤੀਜਾ, ਕ੍ਰਿਕੇਟ ਲੜਕੇ ਅੰਡਰ 19 ਵਿੱਚ ਸ.ਸ.ਸ. (ਮੁੰਡੇ) ਜੋਗਾ ਨੇ ਪਹਿਲਾ, ਸ.ਸ.ਸ. ਉੱਭਾ ਬੁਰਜ ਢਿੱਲਵਾਂ ਨੇ ਦੂਜਾ, ਅੰਡਰ 14 ਤੇ 17 ਸਾਲ ਵਿੱਚ ਸ.ਸ.ਸ. ਅਤਲਾ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਫੈਨਸਿੰਗ ਦੇ ਵੱਖ–ਵੱਖ ਵਰਗਾਂ ਵਿੱਚ ਬੜੇ ਫਸਵੇਂ ਮੁਕਾਬਲੇ ਹੋਏ। ਇਸ ਮੌਕੇ ਸਕੂਲ ਇੰਚਾਰਜ ਵਿਨੈ ਕੁਮਾਰ, ਸੁਨੀਲ ਕੁਮਾਰ, ਨੀਤਾਂਸ਼ ਗੋਇਲ, ਰਕਸ਼ਾ, ਬੇਅੰਤ ਸਿੰਘ, ਪ੍ਰਿੰਸੀਪਲ ਬ੍ਰਿਜ ਲਾਲ , ਜਸਵਿੰਦਰ ਕੌਰ, ਅਮਨਦੀਪ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ, ਗਗਨਦੀਪ ਕੌਰ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ ਸਮੇਤ ਸਮੂਹ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।

Sort:  

Like my post