ਮਾਈਨਰ ਚ ਪਿਆ ਪਾੜ, 200 ਏਕੜ ਫਸਲ ਡੁੱਬੀ

in #mansa2 years ago

ਮਾਈਨਰ ਚ ਪਿਆ ਪਾੜ, 200 ਏਕੜ ਫਸਲ ਡੁੱਬੀFB_IMG_1664263437504.jpg
ਬਾਰਿਸ਼ ਨਾਲ ਖਰਾਬ ਹੋਈ ਫ਼ਸਲ ਦਾ ਸਰਕਾਰ ਦੇਵੇ ਮੁਆਵਜਾ

ਮਾਨਸਾ
ਜਿਲ੍ਹੇ ਦੇ ਪਿੰਡ ਬੁਰਜ ਢਿਲਵਾਂ ਵਿਖੇ ਮੀਂਹ ਨਾਲ ਮਾਈਨਰ ਵਿੱਚ ਕਰੀਬ 50 ਫੁੱਟ ਦਾ ਪਾੜ ਪੈਣ ਨਾਲ 200 ਕਿੱਲੇ ਨਰਮੇ ਤੇ ਝੋਨੇ ਦੀ ਫਸਲ ਡੁੱਬ ਗਈ ਹੈ। ਕਿਸਾਨਾਂ ਨੇ ਇੱਕ ਵਾਰ ਇਹ ਪਾੜ ਭਰ ਲਿਆ, ਪਰ ਥੋੜੀ ਦੇਰ ਬਾਅਦ ਉਹ ਫਿਰ ਟੂੱਟ ਗਿਆ, ਜਿਸ ਕਰਕੇ ਝੋਨੇ ਤੇ ਨਰਮੇ ਦੀ ਫਸਲ ਵਿੱਚ ਹਾਲੇ ਵੀ ਪਾਣੀ ਭਰ ਰਿਹਾ ਹੈ। ਪਿੰਡ ਦੇ ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਲੰਘੇ ਸ਼ਨੀਵਾਰ ਤੇਜ ਮੀਂਹ ਕਾਰਨ ਅਚਾਨਕ ਖੇਤਾਂ ਵਿੱਚੋਂ ਲੰਘਦੀ ਕੱਸੀ ਵਿੰਚ ਪਾੜ ਪੈ ਗਿਆ। ਕੱਸੀ ਦੇ ਕਿਨਾਰਿਆਂ ਦੀ ਮਿੱਟੀ ਮੀਂਹ ਨਾਲ ਪਾਣੀ ਵਿੱਚ ਖੁਰ ਗਈ, ਜਿਸ ਨਾਲ ਖੇਤਾਂ ਵਿੱਚ ਖੜੀ ਨਰਮੇ ਤੇ ਝੋਨੇ ਦੀ 200 ਕਿੱਲੇ ਦੇ ਕਰੀਬ ਫਸਲ ਪਾਣੀ ਵਿੱਚ ਡੁੱਬ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਬੇਬੱਸ ਹੋ ਕੇ ਆਪਣੀ ਫਸਲ ਨੂੰ ਬਰਬਾਦ ਹੁੰਦਿਆਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਮੌਕੇ ਤੇ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਆਏ, ਪਰ ਉਹ ਵੀ ਹਾਲੇ ਤੱਕ ਇਸ ਪਾੜ ਨੂੰ ਪੂਰਾ ਨਹੀਂ ਕਰ ਸਕੇ। ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਇਸ ਪਾੜ ਨੂੰ ਪੂਰਾ ਕਰਕੇ ਪ੍ਰਭਾਵਿਤ ਫਸਲ ਅਤੇ ਖੇਤਾਂ ਦੇ ਹੋਏ ਨੂਕਸਾਨ ਦਾ ਖਰਚਾ ਦਿੱਤਾ ਜਾਵੇਗਾ। ਸਰਪੰਚ ਜਗਦੀਪ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮੀਂਹ ਨਾਲ ਮਰੀ ਫਸਲ ਤੇ ਕੱਸੀ ਟੂੱਟਣ ਨਾਲ ਬਰਬਾਦ ਹੋਈ ਫਸਲ ਦਾ ਕਿਸਾਨਾਂ ਨੂੰ ਮੁਅਵਜਾ ਜੂਰਰ ਦੇਵੇ ਤਾਂ ਜੋ ਕਿਸਾਨ ਇਸ ਫਸਲ ਬਰਬਾਦੀ ਤੋਂ ਨਿਰਾਸ਼ ਨਾ ਹੋਣ।

Sort:  

Plz like me my all post bro