ਬੱਚਿਆ ਨੂੰ ਕੁਪੋਸ਼ਿਤ ਬਣਾਉਂਦੇ ਹਨ ਪੇਟ ਦੇ ਕੀੜੇ : ਮੱਤੀ

in #mansa2 years ago

ਬੱਚਿਆ ਨੂੰ ਕੁਪੋਸ਼ਿਤ ਬਣਾਉਂਦੇ ਹਨ ਪੇਟ ਦੇ ਕੀੜੇ : ਮੱਤੀD2.jpeg

ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਹਰਿੰਦਰ ਕੁਮਾਰ ਸ਼ਰਮਾ ਸਿਵਲ ਸਰਜਨ ਮਾਨਸਾ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ੍ਦੀ ਅਗਵਾਈ ਵਿਚ ਆਰ.ਬੀ.ਐਸ.ਕੇ. ਅਧੀਨ ਅੱਜ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਜਾਗਰੂਕਤਾ ਸੈਮੀਨਾਰ ਲਾਇਆ ਗਿਆ । ਇਸ ਤਹਿਤ ਅੱਜ ਇਥੇ ਲੋਕਾਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਅਤੇ ਕੰਟਰੋਲ ਬਾਰੇ ਜਾਗਰੂਕ ਕਰਦਿਆ ਸਰਕਾਰੀ ਹਸਪਤਾਲ ਬੁਢਲਾਡਾ ਵਿਚ ਹਰਬੰਸ ਮੱਤੀ ਬਲਾਕ ਐਜੂਕੇਟਰ ਨੇ ਕਿਹਾ ਕਿ ਬੱਚਿਆਂ ’ਚ ਪੇਟ ਦੇ ਕੀੜੇ ਆਮ ਸਮੱਸਿਆ ਹੈ ਜਿਸ ਨੂੰ ਮਾਪੇ ਅਕਸਰ ਅਣਗੌਲਿਆਂ ਕਰ ਦਿੰਦੇ ਹਨ। ਇਹ ਇਨਫੈਕਸ਼ਨ ਕਈ ਤਰ੍ਹਾਂ ਦੇ ਕੀੜਿਆਂ ਨਾਲ ਹੁੰਦੀ ਹੈ। ਇਹ ਕੀੜੇ ਅਸਲ ਚ ਪੈਰਾਸਾਈਟ ਜਾਂ ਪਰਜੀਵੀ ਹੁੰਦੇ ਹਨ, ਜਿਨ੍ਹਾਂ ਦੇ ਆਂਡੇ, ਲਾਰਵਾ ਜਾਂ ਕੀੜੇ ਮੂੰਹ ਰਾਹੀ ਜਾਂ ਨੰਗੇ ਪੈਰ ਚੱਲਣ ਨਾਲ ਚਮੜੀ ਰਾਹੀਂ ਸਰੀਰ ਵਿਚ ਚਲੇ ਜਾਂਦੇ ਹਨ। ਬੱਚੇ ਜਿਹੜਾ ਭੋਜਨ ਖਾਂਦੇ ਹਨ, ਉਸ ਤੋਂ ਪੋਸ਼ਣ ਲੈ ਕੇ ਕੀੜੇ ਬਹੁਤ ਤੇਜ਼ੀ ਨਾਲ ਆਪਣੀ ਗਿਣਤੀ ਵਧਾ ਲੈਦੇ ਹਨ। ਤੇ ਇਨਫੈਕਸ਼ਨ ਫੈਲਾਉਂਦੇ ਹਨ। ਬੱਚਿਆ ਚ ਆਇਰਨ, ਪ੍ਰੋਟੀਨ ਦੀਕਮੀ ਹੋ ਜਾਦੀ ਹੈ ਤੇ ਉਹ ਅਮੀਨੀਆ ਦੇ ਸ਼ਿਕਾਰ ਹੋ ਜਾਂਦੇ ਹਨ। ਉਨਾਂ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਸਾਫ਼ – ਸਫਾਈ ਰੱਖਣ ਦੀ ਆਦਤ ਪਾਓ।ਨਿਯਮਿਤ ਨਹੁੰ ਕੱਟੇ ਜਾਣ ਕਿਉਂਕਿ ਇਸ ਚ ਕੀੜਿਆ ਦੇ ਲਾਰਵਾ ਹੋ ਸਕਦੇ ਹਨ। ਬਾਹਰ ਜਾਣ ਸਮੇਂ ਪੈਰਾਂ ਚ ਚੱਪਲ, ਬੂਟ ਆਦਿ ਜ਼ਰੂਰ ਪਹਿਨੇ ਹੋਣ। ਮਲ ਤਿਆਗ ਤੋਂ ਬਾਅਦ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਣੇ ਜ਼ਰੂਰੀ ਹਨ।ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ।ਸਬਜ਼ੀਆਂ ਚੰਗੀ ਤਰ੍ਹਾਂ ਧੋ ਕੇ ਬਣਾਈਆਂ ਜਾਣ।ਬਹੁਤੀ ਦੇਰ ਪਹਿਲਾਂ ਕੱਟੇ ਹੋਏ ਫਲ – ਸਬਜ਼ੀਆਂ ਆਦਿ ਨਾ ਖਾਓ। ਖੁੱਲ੍ਹੇ ਵਿਚ ਮਲ ਤਿਆਗ ਨਾ ਕੀਤਾ ਜਾਵੇ। ਇਸ ਤੋਂ ਬਿਨਾਂ ਰਾਸ਼ਟਰੀ ਕੀੜਿਆਂ ਤੋਂ ਮੁਕਤੀ ਦਿਵਸ ,ਜੋ ਕਿ 10 ਅਗਸਤ ਨੂੰ ਮਨਾਇਆ ਜਾ ਰਿਹਾ ਹੈ, ਮੌਕੇ ਸਿਹਤ ਸੰਸਥਾਵਾ ਅਤੇ ਵਿਦਿਅਕ ਸੰਸਥਾਵਾਂ ਵੱਲੋਂ ਖੁਆਈ ਜਾ ਰਹੀ ਐਲਬੀਡਾਜੋਲ ਦੀ ਗੋਲੀ ਜਰੂਰ ਖਾਓ। ਇਸ ਦਿਨ ਜਿਲੇ ਦੇ ਸਾਰੇ ਸਰਕਾਰੀ , ਸਹਾਇਤਾ ਪ੍ਰਾਪਤ ਅਤੇ ਪ੍ਰਾਇਵੇਟ ਸਕੂਲਾਂ ,ਟੈਕਨੀਕਲ ਕਾਲਜਾਂ ਅਤੇ ਕੋਚਿੰਗ ਸੈਂਟਰਾਂ ਦੇ ਸਾਰੇ ਬੱਚਿਆ ਪਹਿਲੀ ਤੋਂ ਬਾਰਵ੍ਹੀ ਜਮਾਤ ਤਕ ਅਤੇ ਆਂਗਣਾਵਾੜੀ ਸੈਂਟਰਾਂ ਵਿਚ ਦਰਜ 6 ਤੋਂ 19 ਸਾਲ ਤਕ ਸਕੂਲੋਂ ਡਰਾਪਆਊਟ ਅਤੇ ਇਕ ਤੋਂ ਪੰਜ ਸਾਲ ਦਰਜ ਬੱਚਿਆਂ ਨੂੰ ਪੇਟ ਦੇ ਦਰਜ ਬੱਚਿਆ ਨੂੰ ਪੇਟ ਦੇ ਕੀੜਿਆ ਦੀ ਦਵਾਈ ਦਿੱਤੀ ਜਾਵੇਗੀ। ਇਸ ਦਿਨ 1-2 ਸਾਲ ਦੇ ਬੱਚਿਆ ਨੂੰ ਐਲਬੀਡਾਜੋਲ ਸਿਰਪ 5 ਮਿਲੀਲੀਟਰ ਆਸਾ ਵਰਕਰ , ਆਂਗਣਵਾੜੀ ਵਰਕਰ ਅਤੇ ਏ.ਐਨ.ਐਮ ਦੁਆਰਾ ਆਂਗਣਵਾੜੀ ਵਿਚ ਅਤੇ 3- 19 ਸਾਲ ਤਕ ਦੇ ਬੱਚਿਆ ਨੂੰ ਐਲਬੀਡਾਜੋਲ ਦੀ ਪੂਰੀ ਗੋਲੀ (400 ਮਿਲੀਗ੍ਰਾਮ) ਮਿਡ ਡੇ ਮਿਲ ਤੋਂ ਬਾਅਦ ਖੁਆਈ ਜਾਣੀ ਹੈ। ਜੋ ਬੱਚੇ ਇਸ ਦਿਨ ਕਿਸੇ ਵੀ ਕਾਰਨ ਕਵਰ ਕਰਨ ਤੋਂ ਰਹਿ ਜਾਣਗੇ , ਉਨ੍ਹਾਂ ਨੂੰ 17 ਅਗਸਤ 2022 ਨੂੰ ਮੋਪ ਅਪ ਡੇ ਤੇ ਪੇਟ ਦੇ ਕੀੜਿਆ ਦੀ ਗੋਲੀ ਖੁਆਈ ਜਾਵੇ। ਕਿਸੇ ਵੀ ਬੱਚੇ ਨੂੰ ਗੋਲੀ ਖਾਲੀ ਪੇਟ ਨਾ ਦਿੱਤੀ ਜਾਵੇ। ਕਿਉਂਕਿ ਅਜਿਹਾ ਕਰਨ ਨਾਲ ਉਲਟੀਆਂ , ਪੇਟ ਦਰਦ ਅਤੇ ਦਸਤ ਲਗ ਸਕਦੇ ਹਨ।

Sort:  

Please follow me and like my News 🙏💐