ਬੀਕੇਯੂ ਮਾਨਸਾ ਦੀ ਮਹੀਨਾਵਾਰ ਹੋਈ ਮੀਟਿੰਗ

in #mansa2 years ago

ਬੀਕੇਯੂ ਮਾਨਸਾ ਦੀ ਮਹੀਨਾਵਾਰ ਹੋਈ ਮੀਟਿੰਗ Photo.jpg
ਮਾਨਸਾ
ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜਾਬ ਜਿਲ੍ਹਾ ਮਾਨਸਾ ਦੀ ਮਹੀਨਾਵਾਰ ਪੱਕੀ ਮੀਟਿੰਗ ਗੁਰੂਘਰ ਮਾਨਸਾ ਵਿਖੇ, ਜਿਲ੍ਹਾ ਪ੍ਰਧਾਨ ਕਾਕਾ ਸਿੰਘ ਤਲਵੰਡੀ ਅਕਲੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਗੁਰਚਰਨ ਸਿੰਘ ਭੀਖੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਸਾਰੇ ਭਾਰਤ ਦੇਸ਼ ਚ ਬਣਾਇਆ ਗਿਆ ਹੈ ਜੋ ਸਦਾ ਲਈ ਰਾਜਨੀਤੀ ਤੋਂ ਦੂਰ ਰਹੇਗਾ। ਸਰਬ ਧਰਮੀ ਰਹੇਗਾ ਅਤੇ ਨਿਰੋਲ ਕਿਸਾਨ ਪੱਖੀ ਨੀਤੀ ਉੱਪਰ ਚਲਦਿਆਂ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਕਰਦਾ ਰਹੇਗਾ। ਸੂਬੇ ਦੀ ਕਿਸਾਨੀ ਨੂੰ ਅਪੀਲ ਕਰਦੇ ਹਾਂ ਕਿ ਰਾਜਨੀਤਕ ਪਾਰਟੀਆਂ ਦੇ ਕਿਸਾਨ ਵਿੰਗ ਬਣਾ ਕੇ ਜੋ ਲੋਕ ਕਿਸਾਨ ਲਹਿਰ ਦਾ ਨੁਕਸਾਨ ਕਰਦੇ ਆ ਰਹੇ ਹਨ ਉਹਨਾਂ ਤੋਂ ਸੁਚੇਤ ਹੋ ਕੇ ਰਹੋ। ਜਥੇਬੰਦੀ ਦੇ ਸੰਵਿਧਾਨ ਮੁਤਾਬਕ ਜਥੇਬੰਦੀ ਨੂੰ ਗੈਰ ਸਿਆਸੀ ਰਹਿ ਕੇ ਕਿਸਾਨੀ ਘੋਲ ਸਾਫ ਸੁਥਰੀ ਨੀਤੀ ਨਾਲ ਲੜਨੇ ਚਾਹੀਦੇ ਹਨ। ਕੁੱਝ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨੀ ਬੁਰਕਾ ਪਾਇਆ ਹੋਇਆ ਹੈ ਜਿੰਨਾਂ ਦਾ ਅੰਦਰੂਨੀ ਕੰਮ ਕਾਜ ਕਿਸਾਨ ਵਿਰੋਧੀ ਵੀ ਹੈ ਅਤੇ ਧਰਮ ਵਿਰੋਧੀ ਵੀ ਹੈ। ਇੱਕ ਵੱਖਰੇ ਰਾਹੀਂ ਪਾਸ ਹੋਇਆ ਕਿ ਮੁੱਖ ਮੰਤਰੀ ਪੰਜਾਬ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਉਹ ਪੂਰੇ ਕਰਨੇ ਚਾਹੀਦੇ ਹਨ ਇਸ ਦੇ ਸਬੰਧ ਵਿੱਚ ਗੈਰ ਸਿਆਸੀ ਐਸ ਕੇ ਐਮ ਨਾਲ 6 ਅਕਤੂਬਰ 22 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਮੂੰਗੀ ਦੀ ਫਸਲ ਉੱਪਰ MSP ਦੇਣਾ, ਜੀਰੀ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦੇਣਾ। ਭਾਰੀ ਬਾਰਿਸ਼ ਨਾਲ ਫਸਲਾਂ ਦੀ ਹੋਈ ਤਬਾਹੀ ਦਾ ਮੁਆਵਜਾ ਦੇਣਾ, ਆਦਿ ਮੰਗਾਂ ਨੂੰ ਸਰਕਾਰ ਜਲਦ ਪੂਰੀਆਂ ਕਰੇ ਤਾਂ ਜੋ ਸੂਬੇ ਦੀ ਕਿਸਾਨੀ ਨੂੰ ਆਰਥਿਕ ਪੱਧਰ ਤੇ ਸਹਿਯੋਗ ਮਿਲ ਸਕੇ। ਇਸ ਮੌਕੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਭੀਖੀ, ਜਿਲ੍ਹਾ ਪ੍ਰਧਾਨ ਕਾਕਾ ਸਿੰਘ ਤਲਵੰਡੀ ਅਕਲੀਆ, ਜਿਲ੍ਹਾ ਜਨਰਲ ਸਕੱਤਰ ਸਾਧੂ ਸਿੰਘ ਬੁਰਜ ਹਰੀ, ਜਿਲ੍ਹਾ ਆਗੂ ਦਰਸ਼ਨ ਸਿੰਘ ਚਹਿਲਾਂਵਾਲੀ, ਬਲਵੀਰ ਸਿੰਘ ਝੰਡੂਕੇ ਬਲਾਕ ਪ੍ਰਧਾਨ, ਹਰਦੇਵ ਸਿੰਘ ਝੰਡੂਕੇ ਬਲਾਕ ਆਗੂ, ਬਲਕਰਨ ਸਿੰਘ ਪੇਰੋਂ ਬਲਾਕ ਪ੍ਰਧਾਨ, ਰੁਲਦੂ ਸਿੰਘ ਚਹਿਲਾਵਾਲਾ ਪਿੰਡ ਪ੍ਰਧਾਨ, ਮੱਘਰ ਸਿੰਘ ਮਾਘੀ ਅਤਲਾ ਕਲਾਂ, ਰਾਮ ਸਿੰਘ, ਕਰਨੈਲ ਸਿੰਘ ਕੋਟਲੀ ਕਲਾਂ ਆਦਿ ਹਾਜਰ ਸਨ