ਮਿਤੀ ਨਾ ਬਦਲੀ ਤਾਂ 10 ਜੂਨ ਹੀ ਨੂੰ ਲਾਵਾਂਗੇ ਝੋਨਾਂ ਮਾਂਝਾ ਕਿਸਾਨ ਸੰਘਰਸ਼ ਕਮੇਟੀ

in #majha2 years ago

IMG-20220509-WA0026.jpgਜੇਕਰ 10 ਜੂਨ ਤੱਕ ਝੋਨੇ ਦੀ ਮਿਤੀ ਨਾ ਬਦਲੀ ਤਾਂ 10 ਜੂਨ ਹੀ ਨੂੰ ਲਾਵਾਂਗੇ ਝੋਨਾਂ
ਮਾਂਝਾ ਕਿਸਾਨ ਸੰਘਰਸ਼ ਕਮੇਟੀ ਨੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੂੰ ਦਿੱਤਾ ਮੰਗ ਪੱਤਰ
ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ
ਕਾਹਨੂੰਵਾਨ :
ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੂੰ ਕਿਸਾਨਾਂ ਦੀ ਭੱਖਵੀਆ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਉਨ੍ਹਾਂ ਵੱਲੋਂ ਸਭ ਤੋਂ ਵੱਡੀ ਮੰਗ ਝੋਨੇ ਦੀ ਫ਼ਸਲ ਦੀ ਲਵਾਈ 10 ਜੂਨ ਨੂੰ ਕੀਤੀ ਜਾਵੇ। ਉਨ੍ਹਾਂ ਨੇ ਗੰਨੇ ਦੇ ਬਕਾਇਆ,ਮੱਕੀ,ਮੂੰਗੀ ,ਸੂਰਜਮੁਖੀ,ਬਾਸਮਤੀ ਇਨ੍ਹਾਂ ਫ਼ਸਲਾਂ ਦੀ ਐਮ ਐਸ ਪੀ ਤੇ ਸਰਕਾਰੀ ਖਰੀਦ ਦੀ ਗਾਰੰਟੀ ਦਿੱਤੀ ਜਾਵੇਂ, ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਰੋਜ਼ 6 ਘੰਟੇ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ ਜਾਵੇ।ਇਸ ਦੇ ਨਾਲ ਹੀ ਉਨ੍ਹਾਂ ਵੱਲੋ ਖੇਤੀ ਨਾਲ ਸਬੰਧਤ ਹੋਰ ਵੀ ਮੰਗਾਂ ਰੱਖੀਆਂ ਗਈਆਂ।ਇਸ ਮੌਕੇ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਝੋਨਾ ਲਾਉਣ ਦੀ ਰਵਾਇਤ ਸਦੀਆਂ ਤੋਂ ਮਈ ਅਤੇ ਜੂਨ ਮਹੀਨੇ ਵਿਚ ਚਲਦੀ ਆਉਂਦੀ ਹੈ ਪਰ ਵੱਖ ਵੱਖ ਸਰਕਾਰਾਂ ਵੱਲੋਂ ਆਪਣੇ ਖ਼ਜ਼ਾਨੇ ਦਾ ਬਿਜਲੀ ਦੀ ਕੀਮਤ ਉੱਤੇ ਖਰਚਿਆ ਜਾਣ ਵਾਲਾ ਪੈਸਾ ਬਚਾਉਣ ਲਈ ਜਿੱਥੇ ਝੋਨੇ ਦੀਆਂ ਕਿਸਮਾਂ ਵਿੱਚ ਫ਼ਰਕ ਪਾਇਆ ਉਥੇ ਝੋਨਾ ਲਗਾਉਣ ਨੂੰ ਲੈ ਕੇ ਵੀ ਕਿਸਾਨਾਂ ਉੱਤੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਸਰਕਾਰਾਂ ਦੀਆਂ ਇਨ੍ਹਾਂ ਮਾਰੂ ਨੀਤੀਆਂ ਤੋਂ ਚੌਕਸ ਹੋ ਚੁੱਕੇ ਹਨ। ਇਸ ਲਈ ਸਰਕਾਰ ਦਾ ਕੋਈ ਵੀ ਨਾਦਰਸ਼ਾਹੀ ਹੁਕਮ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਜੇ ਲੋੜ ਪਈ ਤਾਂ ਸੂਬਾ ਪੱਧਰੀ ਸੰਘਰਸ਼ ਹਮ ਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਢਿਆ ਜਾਵੇਗਾ।ਜਿਸ ਤੋਂ ਬਣਨ ਵਾਲੇ ਹਾਲਾਤਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।ਇਸ ਮੌਕੇ ਬਲਵਿੰਦਰ ਸਿੰਘ ਰਾਜੂ ਔਲਖ ਪ੍ਰਧਾਨ ਮਾਝਾ ਕਿਸਾਨ ਸੰਘਰਸ਼ ਕਮੇਟੀ, ਗੁਰਪ੍ਰੀਤ ਸਿੰਘ ਬੋਪਾਰਾਏ ਪ੍ਰੈੱਸ ਸਕੱਤਰ, ਰਾਜੂ ਭਿੰਡਰ ਵਾਇਸ ਪ੍ਰਧਾਨ, ਸੁਰਿੰਦਰ ਸਿੰਘ ਜਿਲਾ ਪ੍ਰਧਾਨ, ਬਾਬਾ ਤਰਨਜੀਤ ਸਿੰਘ, ਸੁਰਜੀਤ ਸਿੰਘ ਧੱਕੜ, ਬਲਕਾਰ ਸਿੰਘ ਕੈਸ਼ੀਅਰ, ਅਵਤਾਰ ਸਿੰਘ ਸੰਧੂ, ਹਰਪਾਲ ਸਿੰਘ ਮੱਲੀਆ ਫਕੀਰਾਂ ਵਾਇਸ ਪ੍ਰਧਾਨ ਜਿਲਾ, ਦਲੇਰ ਸਿੰਘ, ਸੁਰਿੰਦਰ ਸਿੰਘ ਔਲਖ, ਸਤਿਨਾਮ ਸਿੰਘ ਦੁਨੀਆ ਸੰਧੂ, ਮਨਜੀਤ ਸਿੰਘ ਡੱਲਾ ਪ੍ਰਧਾਨ, ਮਨੋਹਰ ਸਿੰਘ ਕਾਹਨੂੰਵਾਨ ਪ੍ਰਧਾਨ, ਰੂਪੀ ਫੁੱਲੜਾ, ਕੰਵਲਜੀਤ ਸਿੰਘ ਸਰਪੰਚ ਠੱਕਰਵਾਲ, ਕਸ਼ਮੀਰ ਸਿੰਘ ਤੁਗਲਵਾਲ, ਹਰਭਜਨ ਸਿੰਘ ਬਸਰਾਏ, ਫੌਜੀ ਰਾਜਪੁਰਾ,ਦਾਰਾ ਸਿੰਘ ਨਵੀਆਂ ਬਾਗੜੀਆ, ਪਲਵਿੰਦਰ ਸਿੰਘ ਪਿੰਦਾ ਆਲਮਾ ਆਦਿ ਹਾਜ਼ਰ ਸਨ।