ਮਹਾਰਾਣਾ ਪ੍ਰਤਾਪ ਬੁੱਤ ਨਾਲ ਛੇੜਛਾੜ ਮਾਮਲੇ ਦੀ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ

in #maharana2 years ago

ਮਹਾਰਾਣਾ ਪ੍ਰਤਾਪ ਬੁੱਤ ਨਾਲ ਛੇੜਛਾੜ ਮਾਮਲੇ ਦੀ ਪ੍ਰਤਾਪ ਸਿੰਘ ਬਾਜਵਾ ਨੇ ਕੀਤੀIMG-20220509-WA0027.jpg ਸਖਤ ਸ਼ਬਦਾਂ ਵਿਚ ਨਿਖੇਧੀ
ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਸਾਜ਼ਿਸ਼ਾਂ
ਕਾਹਨੂੰ ਵਾਨ :
ਰਾਜਪੂਤ ਭਾਈਚਾਰੇ ਦੇ ਗੌਰਵ ਵਜੋਂ ਜਾਣੇ ਜਾਂਦੇ ਮਹਾਰਾਣਾ ਪ੍ਰਤਾਪ ਦੀ ਯਾਦ ਵਿਚ ਕਾਹਨੂੰਵਾਨ ਅੰਦਰ ਮਹਾਰਾਣਾ ਪ੍ਰਤਾਪ ਪਾਰਕ ਅਤੇ ਬੁੱਤ ਦੀ ਉਸਾਰੀ ਕੀਤੀ ਹੋਈ ਹੈ। ਇਸ ਬੁੱਤ ਨਾਲ ਸੋਮਵਾਰ ਨੂੰ ਕੁਝ ਲੋਕਾਂ ਵੱਲੋਂ ਛੇੜਛਾੜ ਦੀ ਘਟਨਾ ਸਾਹਮਣੇ ਆਈ ਹੈ। ਜਿਸ ਕਾਰਨ ਜਿੱਥੇ ਰਾਜਪੂਤ ਭਾਈਚਾਰੇ ਨੇ ਇਸ ਦੀ ਨਿਖੇਧੀ ਕੀਤੀ ਹੈ ਉਸ ਦੇ ਨਾਲ ਨਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਛੇੜਛਾੜ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਇਕੱਲੇ ਰਾਜਪੂਤ ਭਾਇਚਾਰੇ ਦੇ ਹੀ ਨਹੀਂ ਸਮੁੱਚੇ ਭਾਰਤ ਦਾ ਗੌਰਵ ਹਨ । ਦੇਸ਼ ਦੇ ਹਰੇਕ ਅਣਖੀਲੇ ਸੰਗਠਨ ਦੇ ਉਹ ਪ੍ਰੇਰਨਾ ਦੇ ਸਰੋਤ ਹਨ।ਉਨ੍ਹਾਂ ਨੇ ਕਿਹਾ ਕਿ ਕਾਹਨੂੰਵਾਨ ਵਿੱਚ ਜੋ ਉਨ੍ਹਾਂ ਦੇ ਬੁੱਤ ਨਾਲ ਛੇੜਛਾੜ ਕੀਤੀ ਗਈ ਹੈ ਇਹ ਕੁਝ ਸ਼ਰਾਰਤੀ ਲੋਕਾਂ ਦੀ ਹਰਕਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਬੁੱਤ ਪਾਰਕ ਸਥਿਆਲੀ ਤੋਂ ਭੈਣੀ ਮੀਆਂ ਖਾਂ ਤੱਕ ਮਹਾਂਰਣਾਅ ਪ੍ਰਤਾਪ ਮਾਰਗ ਅਤੇ ਯਾਦਗਾਰੀ ਗੇਟ ਦੀ ਸਥਾਪਨਾ ਉਸ ਵੇਲੇ ਦੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰ ਭੱਦਰ ਸਿੰਘ ਹਾਜ਼ਰੀ ਦਰਮਿਆਨ ਕਰਵਾਈ ਸੀ। ਉਨ੍ਹਾਂ ਨੇ ਕਿਹਾ ਇਹ ਪੰਜਾਬ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਦਾ ਸਖ਼ਤੀ ਨਾਲ ਨੋਟਿਸ ਲੈਣਾ ਚਾਹੀਦਾ ਹੈ। ਕਿਉਂਕਿ ਅਜਿਹੀਆਂ ਘਟਨਾਵਾਂ ਪੰਜਾਬ ਦਾ ਮਾਹੌਲ ਖ਼ਰਾਬ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਬਣਾਉਣ ਵਿਚ ਭਗਵੰਤ ਸਿੰਘ ਮਾਨ ਦੀ ਸਰਕਾਰ ਦਿਨੋਂ ਦਿਨ ਅਸਫ਼ਲ ਹੋ ਰਹੀ ਹੈ। ਜਿਸ ਕਾਰਨ ਹਰੇਕ ਪੰਜਾਬੀਆਂ ਵਿੱਚ ਰੋਸ ਅਤੇ ਭੈਅ ਦੀ ਭਾਵਨਾ ਪਾਈ ਜਾ ਰਹੀ ਹੈ । ਇਸ ਮੌਕੇ ਉਨ੍ਹਾਂ ਨੇ ਸਮੂਹ ਕਾਹਨੂੰ ਵਾਨ ਵਾਸੀਆਂ ਅਤੇ ਰਾਜਪੂਤ ਭਾਈਚਾਰੇ ਦੇ ਆਗੂ ਅਤੇ ਮਹਾਰਾਣਾ ਪ੍ਰਤਾਪ ਯੂਥ ਕਲੱਬ ਦੇ ਮੈਂਬਰਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਦੀ ਆਪਣੇ ਪੱਧਰ ਤੇ ਵੀ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਵੱਲੋਂ ਸਮੂਹ ਆਗੂਆਂ ਨੂੰ ਆਪਸੀ ਪਿਆਰ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ ।