ਆਪ ਵਿਧਾਇਕ ਨੇ ਕਿਹਾ ਹਲਕੇ ਦਾ ਵਿਕਾਸ ਕਰਵਾਉਣਾ ਮੇਰੀ ਜ਼ਿੰਮੇਵਾਰੀ

in #kahnuwan2 years ago

ਕਸਬਾ ਘੁਮਾਣ ਸ਼ੋ੍ਮਣੀ ਭਗਤ ਬਾਬਾ ਨਾਮਦੇਵ ਜੀ, ਬਾਬਾ ਜੈਮਲ ਸਿੰਘ ਜੀ ਅਤੇ ਸ਼ਹੀਦ ਬਾਬਾ ਫਿਰਨਾ ਜੀ ਦੀ ਵਸਾਈ ਹੋਈ ਨਗਰੀ ਹੈ, ਜਿਸ ਦੀ ਪਹਿਚਾਣ ਸੰਸਾਰ ਪੱਧਰ 'ਤੇ ਹੈ ਅਤੇ ਮੇਰਾ ਇੱਕੋ-ਇੱਕ ਸੁਪਨਾ ਹੈ ਕਿ ਇਸ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਵਾਂ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਸਬਾ ਘੁਮਾਣ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਜਿਵੇਂ ਸੀਵਰੇਜ ਟਰੀਟਮੈਂਟ, ਵਾਟਰ ਸਪਲਾਈ ਅਤੇ ਖੇਡ ਸਟੇਡੀਅਮ ਵਿੱਚ ਸਮਸੀਬਲ ਮੋਟਰ ਜੋ ਕਿ ਖਿਡਾਰੀਆਂ ਦੀ ਸਹੂਲਤਾਂ ਲਈ ਲਗਾਈ ਜਾ ਰਹੀ ਹੈ, ਦਾ ਜਾਇਜ਼ਾ ਲੈਣ ਤੋਂ ਬਾਅਦ ਬਾਬਾ ਸੁਖਦੇਵ ਸਿੰਘ ਬੇਦੀ ਦੇ ਹਸਪਤਾਲ ਵਿਖੇ ਪ੍ਰਗਟ ਕੀਤੇ। ਉਨਾਂ ਕਿਹਾ ਕਿ ਹਲਕੇ ਦੀ ਜਨਤਾ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਆਪ ਸਰਕਾਰ ਪੂਰੀ ਤਰਾਂ ਨਾਲ ਵਚਨਬੱਧ ਹੈ ਅਤੇ ਹਲਕੇ ਵਾਸੀਆਂ ਦੀ ਸੇਵਾ ਲਈ ਆਮ ਆਦਮੀ ਪਾਰਟੀ ਚੱਟਾਨ ਵਾਂਗ ਖੜ੍ਹੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੈਬਨਿਟ ਦੀ ਮੀਟਿੰਗ ਵਿੱਚ ਲਏ ਗਏ ਇਤਿਹਾਸਿਕ ਫ਼ੈਸਲਿਆਂ ਨਾਲ ਪੰਜਾਬ ਦੀ ਜਨਤਾ ਪੂਰੀ ਤਰਾਂ ਨਾਲ ਖੁਸ਼ ਹੈ। ਉਨਾ ਅੱਗੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।।26_05_2022-26btl_10_26052022_670-c-2_m.jpg