ਦੁਕਾਨ ਵਿੱਚੋਂ ਸਬਜ਼ੀ ਅਤੇ ਫਲ ਚੋਰੀ ਕਰਕੇ ਲੈ ਗਏ ਚੋਰ

in #kahnuwan2 years ago

ਬੀਤੀ ਰਾਤ ਸਿਵਲ ਲਾਈਨ ਦੇ ਨੇੜੇ ਸਥਿਤ ਇਕ ਸਬਜ਼ੀ ਦੀ ਦੁਕਾਨ 'ਚ ਲਗਪਗ ਦੱਸ ਹਜ਼ਾਰ ਰੁਪਏ ਦੀ ਸਬਜ਼ੀ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਮੁਲਖ ਰਾਜ ਪੁੱਤਰ ਸ਼ਾਮ ਲਾਲ ਵਾਸੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਨੇ ਦੱਸਿਆ ਕਿ ਉਹ ਉਹ ਰੋਜ਼ਾਨਾ ਦੀ ਤਰਾਂ੍ਹ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਚਲਾ ਗਿਆ, ਤਾਂ ਜਦੋਂ ਉਸ ਨੇ ਸਵੇਰ ਨੂੰ ਜਦੋਂ ਆਪਣੀ ਸਬਜ਼ੀ ਦੀ ਦੁਕਾਨ ਖੋਲਣ ਲਈ ਪਹੁੰਚਿਆ ਤਾਂ ਦੁਕਾਨ ਦਾ ਤਾਲਾ ਟੁੱਟਾ ਹੋਇਆ ਸੀ। ਦੁਕਾਨ ਤੋਂ ਸਬਜ਼ੀ ਤੋਲਣ ਵਾਲਾ ਕੰਡਾ, ਅਦਰਕ, ਲਹਸਨ, ਪਿਆਜ਼ ਸਮੇਤ ਵੱਡੀ ਮਾਤਰਾ 'ਚ ਫ਼ਲ ਗ਼ਾਇਬ ਸਨ, ਜਿਸ ਸਬੰਧੀ ਉਸਨੇ ਕਾਦੀਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।26_05_2022-26btl_3_26052022_670-c-2_m.jpg