ਬਜੁਰਗ ਨੂੰ ਬਚਾਉਂਦਿਆਂ ਮਹਿਲਾ ਡਾਕਟਰ ਦੀ ਕਾਰ ਨੁਕਸਾਨੀ ਗਈ

in #kahnuwan2 years ago

ਬਟਾਲਾ ਹਰਚੋਵਾਲ ਰੋਡ ਤੇ ਭੱਠੇ ਦੇ ਨਜ਼ਦੀਕ ਇੱਕ ਬਜ਼ੁਰਗ ਨੂੰ ਬਚਾਉਂਦਿਆਂ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ 'ਵਿਚ ਕਾਰ ਬੁਰੀ ਤਰਾਂ ਨੁਕਸਾਨੀ ਗਈ , ਜਦ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਲੱਖਣ ਸਿੰਘ ਵਾਸੀ ਗੇ੍ਟਰ ਕੈਲਾਸ਼ ਬਟਾਲਾ ਨੇ ਦੱਸਿਆ ਕਿ ਉਨਾਂ ਦੀ ਬੇਟੀ ਡਾ. ਨੀਲਮ ਜੋ ਕਿ ਸੀਐੱਚਸੀ ਭਾਮ ਵਿਖੇ ਨੌਕਰੀ ਕਰਦੀ ਹੈ ਅਤੇ ਉਹ ਆਪਣੀ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ 06ਐੱਮ 5444 ਤੇ ਸਵਾਰ ਹੋ ਕੇ ਘਰੋਂ ਡਿਊਟੀ 'ਤੇ ਜਾ ਰਹੀ ਸੀ ਕਿ ਜਦੋਂ ਉਹ ਕਾਦੀਆਂ ਕਾਹਲਵਾਂ ਮੋੜ ਤੋਂ ਅੱਗੇ ਭੱਠੇ ਦੇ ਕੋਲ ਪਹੁੰਚੀ ਤਾਂ ਇਕ ਸੂਏ ਵਾਲੀ ਸਾਈਡ ਤੋਂ ਅਚਾਨਕ ਇੱਕ ਬਜ਼ੁਰਗ ਅੱਗੇ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ਉਨਾਂ ਦੀ ਬੇਟੀ ਨੇ ਬੜੀ ਮੁਸ਼ਕਲ ਨਾਲ ਆਪਣੀ ਕਾਰ ਤੇ ਕਾਬੂ ਕੀਤਾ, ਪਰ ਫਿਰ ਵੀ ਉਸਦੀ ਦੀ ਕਾਰ ਸੜਕ ਕਿਨਾਰੇ ਲੱਗੇ ਲੋਹੇ ਦੇ ਰਿਫਲੈਕਟਰਾਂ ਦੇ ਉਪਰੋਂ ਹੁੰਦੀ ਹੋਈ ਦਰੱਖਤ ਨਾਲ ਟਕਰਾ ਕੇ ਨਜ਼ਦੀਕ ਦੇ ਖੇਤਾਂ ਵਿੱਚ ਵੜ ਗਈ। ਉਹਨਾਂ ਦੱਸਿਆ ਕਿ ਇਸ ਹਾਦਸੇ 'ਚ ਜਿੱਥੇ ਬਜ਼ੁਰਗ ਦਾ ਬਚਾਅ ਹੋ ਗਿਆ ਹੈ ਉਥੇ ਉਨਾਂ ਦੀ ਬੇਟੀ ਵੀ ਬਚ ਗਈ ਹੈ।27_05_2022-27btl_20_27052022_670-c-1_m.jpg