ਸ਼ਰਾਰਤੀ ਅਨਸਰਾਂ ਵੱਲੋਂ ਕੂੜੇ ਨੂੰ ਲਾਈ ਅੱਗ ਨੇ ਧਾਰਿਆ ਭਿਆਨਕ ਰੂਪ

in #kahnuwan2 years ago

28_05_2022-27btl_16_27052022_670-c-2_m.jpgਕਾਦੀਆਂ _ਹਰਚੋਵਾਲ ਰੋਡ ਤੇ ਸਿਵਲ ਲਾਈਨ ਚੌਕ ਕੋਲ ਬੀਤੀ ਦੇਰ ਰਾਤ ਘਰਾਂ ਦੇ ਨਜ਼ਦੀਕ ਘਰਾਂ ਦੇ ਗੇਟਾਂ ਦੇ ਬਾਹਰ ਲੱਗੇ ਜੰਗਲਾਤ ਵਿਭਾਗ ਦੇ ਦਰੱਖਤਾਂ ਦੇ ਥੱਲੇ ਰਹਿੰਦ ਖੂੰਦ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦਿੱਤੀ ਗਈ ਹੈ। ਇਸ ਦੌਰਾਨ ਉੱਥੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਇਹ ਅੱਗ ਲਗਾਈ ਗਈ ਅਤੇ ਇਸ ਅੱਗ ਦਾ ਧੂੰਆਂ ਸਾਰੇ ਪਾਸੇ ਫੈਲ ਗਿਆ ਅਤੇ ਰਾਹਗੀਰਾਂ ਦੇ ਲਈ ਸਾਹ ਲੈਣਾ ਅੌਖਾ ਹੋ ਗਿਆ। ਉਨਾਂ੍ਹ ਕਿਹਾ ਕਿ ਇਸਦੇ ਨਾਲ ਹੀ ਇਕ ਜਿਮ ਹੈ, ਜਿਸ ਵਿਚ ਨੌਜਵਾਨ ਕਸਰਤ ਕਰਨ ਲਈ ਆਉਂਦੇ ਹਨ ਅਤੇ ਇਸ ਦੇ ਨਜ਼ਦੀਕ ਹੀ ਅਨੇਕਾਂ ਦੁਕਾਨਾਂ ਅਤੇ ਰਿਹਾਇਸ਼ਾਂ ਹਨ, ਜਿਥੇ ਇਹ ਅੱਗ ਸ਼ਰਾਰਤੀ ਅਨਸਰਾਂ ਵੱਲੋਂ ਲਗਾਈ ਗਈ ਹੈ। ਉਨਾਂ੍ਹ ਕਿਹਾ ਕਿ ਅੱਗ ਇੰਨ੍ਹੀ ਭਿਆਨਕ ਸੀ ਕਿ ਅੱਗ ਦੇਖਦੇ ਹੀ ਦੇਖਦੇ ਚਾਰੇ ਪਾਸੇ ਫੈਲ ਗਈ, ਪਰ ਵੱਡਾ ਹਾਦਸਾ ਹੋਣੋਂ ਟਲ ਗਿਆ। ਰਾਹਗੀਰਾਂ ਨੇ ਦੱਸਿਆ ਕਿ ਇਸ ਅੱਗ ਦੇ ਕਾਰਨ ਹੀ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ ਜਿਵੇਂ ਕਿ ਬਟਾਲਾ ਦੇ ਨਜ਼ਦੀਕ ਇੱਕ ਪਿੰਡ ਬਰਕੀਵਾਲ ਦੇ ਕੋਲ ਸਕੂਲ ਬੱਸ ਹਾਦਸਾ, ਜਿਸ ਵਿਚ ਕਈ ਬੱਚੇ ਇਸ ਅੱਗ ਦੀ ਚਪੇਟ ਵਿੱਚ ਆ ਕੇ ਝੁਲਸ ਗਏ ਸਨ ਅਤੇ ਇਸ ਤੋਂ ਬਾਅਦ ਬਟਾਲਾ ਕਾਦੀਆਂ ਰੋਡ ਇੱਕ ਨਜ਼ਦੀਕੀ ਸਕੂਲ ਦੇ ਕੋਲ ਨਾੜ ਨੂੰ ਲਗਾਈ ਗਈ। ਅੱਗ ਦਾ ਧੂੰਆਂ ਸਕੂਲ ਵਿੱਚ ਫੈਲਣ ਕਾਰਨ ਬੱਚੇ ਬੇਹੋਸ਼ ਹੋ ਗਏ ਸਨ ਅਤੇ ਇਸੇ ਤਰਾਂ੍ਹ ਦੀ ਘਟਨਾ ਇਕ ਪੰਜਾਬ ਦੇ ਸ਼ਹਿਰ ਵਿਚ ਵਾਪਰੀ ਜਿਥੇ ਕਿ 45 ਝੁੱਗੀਆਂ ਇਸ ਅੱਗ ਦੀ ਚਪੇਟ ਵਿੱਚ ਆਈਆਂ ਤੇ ਮਾਸੂਮ ਜ਼ਿੰਦਗੀਆਂ ਦੀਆਂ ਮੌਤਾਂ ਵੀ ਹੋਈਆਂ ਸਨ। ਹੁਣ ਦੱਸਣਯੋਗ ਇਹ ਹੈ ਕਿ ਇੰਨੇ ਵੱਡੇ ਵੱਡੇ ਹਾਦਸੇ ਵਾਪਰਨ ਦੇ ਬਾਵਜੂਦ ਵੀ ਲੋਕ ਇਸ ਅੱਗ ਤੋਂ ਅਣਜਾਨ ਹਨ ਅਤੇ ਸ਼ਰ੍ਹੇਆਮ ਅੱਗ ਲਗਾ ਕੇ ਵੱਡੇ ਹਾਦਸਿਆਂ ਨੂੰ ਸੱਦਾ ਦਿੱਤਾ ਜਾ ਰਿਹਾ। ਉੱਥੇ ਮੌਜੂਦ ਰਾਹਗੀਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਹ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਤਫ਼ਤੀਸ਼ ਕਰਕੇ ਇਨਾਂ੍ਹ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵੱਡਾ ਹਾਦਸਾ ਨਾ ਵਾਪਰ ਸਕੇ। ਉਨਾਂ੍ਹ ਕਿਹਾ ਕਿ ਜੇਕਰ ਇਸ ਅੱਗ ਦੇ ਚਲਦਿਆਂ ਹਨ੍ਹੇਰੀ ਆ ਜਾਂਦੀ ਤਾਂ ਇਹ ਅੱਗ ਘਰਾਂ ਤੱਕ ਅਤੇ ਦੁਕਾਨਾਂ ਤੱਕ ਜਿੰਮ ਤੱਕ ਪਹੁੰਚ ਸਕਦੀ ਸੀ ਅਤੇ ਸੜਕ 'ਤੇ ਚਲਦੇ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਸੀ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ।