ਲੜਕੇ ਦੀ ਸ਼ਹਿ ਤੇ ਲੜਕੀ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਹੋਈ ਗਾਇਬ, ਦੋ ਨਾਮਜ਼ਦ

in #kahnuwan2 years ago

ਲੜਕੀ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਦੇ ਖਿਲਾਫ਼ ਥਾਣਾ ਕਾਹਨੂੰਵਾਨ ਦੀ ਪੁਲੀਸ ਵੱਲੋਂ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਥਾਨਾ ਕਾਹਨੂੰਵਾਨ ਦੇ ਅੰਤਰਗਤ ਰਹਿਣ ਵਾਲੀ ਇੱਕ ਪਿੰਡ ਦੀ ਲੜਕੀ ਦੇ ਦਾਦਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸਦੀ ਪੋਤੀ ਜਿਸਦੀ ਉਮਰ ਕਰੀਬ 19 ਸਾਲ ਹੈ, ਮਿਤੀ 22.05.22 ਨੂੰ ਘਰੋਂ ਉਸ ਸਮੇਂ ਗਾਇਬ ਹੋ ਗਈ ਜਦੋਂ ਮੁਦਈ ਅਤੇ ਉਸਦਾ ਪਰਿਵਾਰ ਰਾਤ ਨੂੰ ਰੋਜਾਨਾ ਦੀ ਤਰਾਂ ਖਾਣਾ ਖਾ ਕੇ ਸੋ ਗਏ ਸੀ। 5.00 ਵਜੇ ਸਵੇਰੇ ਮੁਦਈ ਦੇ ਲੜਕੇ ਪ੍ਰਗਟ ਸਿੰਘ ਨੇ ਮੁਦਈ ਨੂੰ ਆ ਕੇ ਦੱਸਿਆ ਕਿ ਲੜਕੀ ਕਮਰੇ ਵਿੱਚ ਨਹੀ ਹੈ।ਜਿਸ ਦੀ ਮੁਦਈ ਦੇ ਪਰਿਵਾਰ ਵਲੋਂ ਕਾਫੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਨਹੀ ਮਿਲੀ ਹੈ। ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਦੀ ਪੋਤਰੀ ਨੂੰ ਦਮਨਦੀਪ ਸਿੰਘ ਵਰਗਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਹੈ ਅਤੇ ਲੜਕੀ ਲੜਕੇ ਨਵਦੀਪ ਸਿੰਘ ਦੀ ਸਹਿ ਤੇ ਘਰ ਵਿੱਚ ਰੱਖੀ ਅਲਮਾਰੀ ਵਿੱਚੋ 3,70,000/-ਰੁਪਏ ਨਗਦੀ ਅਤੇ ਕਰੀਬ 10 ਤੋਲੇ ਸੋਨੇ ਦੇ ਗਹਿਣੇ ਵੀ ਚੋਰੀ ਕਰ ਕੇ ਲੈ ਗਈ ਹੈ।55591031.jpg