ਦੋ ਦਿਨ ਪਹਿਲਾਂ ਕੋਠੀ ਚੋਂ ਚੋਰੀ ਕੀਤਾ ਮੋਟਰਸਾਇਕਲ ਵਾਪਸ ਛੱਡ ਗਏ ਚੋਰ

in #kahnuwan2 years ago (edited)

ਕਾਦੀਆਂ ਦੇ ਰਜਾਦਾIMG_20220525_201332.jpg ਰੋਡ ਤੇ ਜਤਿੰਦਰਪਾਲ ਸਿੰਘ ਦੀ ਕੋਠੀ ਦੇ ਅੰਦਰੋਂ ਚੋਰ ਬਹੁਤ ਹੀ ਸ਼ਾਤਿਰ ਤਾਰੀਕੇ ਨਾਲ ਬੁਲੇਟ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹਨ ਅਤੇ ਇਹ ਚੋਰੀ ਕੋਠੀ ਵਿੱਚ ਲਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਰਿਕਾਰਡ ਹੋ ਜਾਂਦੀ ਹੈ ਅਤੇ ਇਹ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਈ ਜਿਸ ਦਾ ਅਸਰ ਹੁੰਦਾ ਨਜਰ ਆਇਆ ਅਤੇ ਬੀਤੀ ਦੇਰ ਰਾਤ ਕਰੀਬ 10 ਵਜੇ ਚੋਰ ਚੋਰੀ ਕੀਤੇ ਬੁਲੇਟ ਮੋਟਰਸਾਈਕਲ ਨੂੰ ਖੁਦ ਆਪ ਕੋਠੀ ਦਾ ਗੇਟ ਖੜਕਾਂ ਕੇ ਗੇਟ ਦੇ ਸਾਹਮਣੇ ਛੱਡ ਕੇ ਫਰਾਰ ਹੋ ਗਏ ਅਤੇ ਚੋਰੀ ਦੀ ਘਟਨਾ ਵਾਂਗ ਇਹ ਘਟਨਾ ਵੀ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਗਈ ਬੁਲੇਟ ਮੋਟਰਸਾਈਕਲ ਮਾਲਿਕ ਜਤਿੰਦਰਪਾਲ ਸਿੰਘ ਨੇ ਇਸ ਸਾਰੀ ਘਟਨਾ ਬਾਰੇ ਦਸਦੇ ਹੋਏ ਮੀਡੀਆ ਦਾ ਧੰਨਵਾਦ ਕਰਦੇ ਕਿਹਾ ਕਿ ਮੀਡੀਆ ਦੇ ਵਲੋਂ ਇਹ ਚੋਰੀ ਦੀ ਘਟਨਾ ਨੂੰ ਪ੍ਰਮੁਖਤਾ ਨਾਲ ਦਿਖਾਉਣ ਦਾ ਹੀ ਅਸਰ ਹੈ ਕੇ ਚੋਰ ਆਪ ਖੁਦ ਹੀ ਮੋਟਰਸਾਈਕਲ ਵਾਪਿਸ ਕਰ ਗਏ ਓਹਨਾ ਕਿਹਾ ਕਿ ਉਹ ਚੋਰਾਂ ਦੇ ਪਿੱਛੇ ਵੀ ਭੱਜੇ ਸਨ ਪਰ ਹਨੇਰੇ ਦਾ ਫਾਇਦਾ ਚੁਕਦੇ ਹੋਏ ਚੋਰ ਖੇਤਾਂ ਰਾਹੀਂ ਭੱਜਣ ਵਿੱਚ ਸਫਲ ਹੋ ਗਏ ।
IMG_20220525_204159.jpg