ਸ਼ਰਾਰਤੀ ਅਨਸਰਾਂ ਨੇ ਤੋੜਿਆ ਨੀਂਹ ਪੱਥਰ

in #kahnuwan2 years ago

ਕਸਬਾ ਹਰਚੋਵਾਲ ਡੇਰੇਆਂ ਨੂੰ ਜਾਂਦੀ ਨਵ-ਉਸਾਰੀ ਸੜਕ ਦਾ ਉਦਘਾਟਨ ਕਰਨ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਨੀਂਹ ਪੱਥਰ ਰਾਤ ਸਮੇਂ ਤੋੜਿਆ ਗਿਆ। ਜ਼ਕਿਰਯੋਗ ਇਹ ਹੈ ਕਸਬਾ ਹਰਚੋਵਾਲ ਡੇਰੇਆਂ ਨੂੰ ਜਾਂਦੇ ਕੱਚੇ ਰਸਤੇ ਨੂੰ ਇੱਟਾਂ ਲਗਾ ਕੇ ਪੱਕਿਆਂ ਕੀਤਾ ਗਿਆ ਸੀ। ਪਿੰਡ ਦੇ ਪ੍ਰਬੰਧਕਾਂ ਵੱਲੋਂ ਰਸਤੇ ਦੋਨਾਂ ਪਾਸਿਆਂ ਨੀਂਹ ਪੱਥਰ ਰੱਖਣ ਲਈ ਉਸਾਰੀ ਕੀਤੀ ਗਈ, ਜੋ ਅਗਲੇ ਦਿਨ ਹਲਕਾ ਵਿਧਾਇਕ ਅਮਰਪਾਲ ਸਿੰਘ ਨੇ ਰਸਮ ਅਦਾ ਕਰਨ ਉਪਰੰਤ ਇਹਨਾਂ ਸੜਕਾਂ ਦਾ ਉਦਘਾਟਨ ਕਰਨਾ ਸੀ, ਪਰ ਪਿੰਡ ਤੋਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਰਾਤ ਸਮੇਂ ਨੀਂਹ ਪੱਥਰ ਤੋੜ੍ਹ ਦਿੱਤਾ ਗਿਆ। ਇਸ ਮੰਦਭਾਗੀ ਘਟਨਾ ਦੀ ਲੋਕਾਂ ਦੁਆਰਾ ਨਿੰਦਿਆ ਕੀਤੀ ਗਈ ਤੇ ਆਸਪਾਸ ਦੇ ਇਕੱਤਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਹ ਨੀਂਹ ਪੱਥਰ ਡੇਰਿਆਂ ਨੂੰ ਜਾਂਦੀਆਂ ਸੜਕਾਂ ਨੂੰ ਪੱਕੇ ਤੌਰ 'ਤੇ ਬਣਾਉਣ ਦਾ ਰੱਖਿਆ ਗਿਆ ਸੀ, ਜਿਸ ਲਈ ਸ਼ਰਾਰਤੀ ਅਨਸਰਾਂ ਵੱਲੋਂ ਇਸ ਨੀਂਹ ਪੱਥਰ ਨੂੰ ਤੋੜ੍ਹ ਦਿੱਤਾ ਗਿਆ। ਉਨਾਂ੍ਹ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਨੀਂਹ ਪੱਥਰ ਨੂੰ ਤੋੜਿਆ ਗਿਆ। ਉਨਾਂ੍ਹ ਨੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਇਨਾਂ੍ਹ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਇਨਾਂ੍ਹ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਨਾ ਕਰ ਸਕੇ। ਇਸ ਸਬੰਧੀ ਜਦ ਆਪ ਪਾਰਟੀ ਦੇ ਆਗੂ ਐਡਵੋਕੇਟ ਗੋਵਰ ਕਾਲੀਆਂ ਹਰਚੋਵਾਲ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਨੇ ਕਿਹਾ ਕਿ ਇਹ ਘਟਨਾ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ। ਇਸ ਮੰਦਭਾਗੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ 2 ਦੋਸ਼ੀ ਕਾਬੂ ਆ ਗਿਆ ਤਾਂ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ। ਉਨਾਂ੍ਹ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੂੰ ਸਾਡੇ ਵਲੋਂ ਪਿੰਡ ਕੀਤੇ ਜਾ ਰਹੇ ਵਿਕਾਸ ਕਾਰਜਾਂ ਹਜ਼ਮ ਨਹੀਂ ਹੋ ਰਹੇ ਇਹ ਲੋਕ ਪਿੰਡ ਦਾ ਨੁਕਸਾਨ ਕਰ ਰਹੇ ਹਨ ਸਾਡੀ ਪਾਰਟੀ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਕੰਮ ਕਰਾਉਣ ਵਾਸਤੇ ਦਿਨ ਰਾਤ ਇੱਕ ਕਰ ਰਹੇ ਹਨ। ਇਹੋ ਅਜਿਹੇ ਲੋਕਾਂ ਨੂੰ ਨੱਥ ਪਾ ਕੇ ਰੱਖਣਗੇ।25_05_2022-25btl_29_25052022_670-c-2_m.jpg