ਐਕਸਪ੍ਰੈਸ ਵੇ ਵਿਰੁੱਧ ਕਿਸਾਨਾਂ ਦਾ ਧਰਨਾ ਸਤਵੇਂ ਦਿਨ ਵਿੱਚ ਦਾਖਲ

in #kahnuwan2 years ago

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੀਰੀ ਪੀਰੀ ਤੇ ਜ਼ੋਨ ਦਮਦਮਾ ਸਾਹਿਬ ਦੀ ਰਹਿਨੁਮਾਈ ਹੇਠ ਅੰਮਿ੍ਤਸਰ ਦਿੱਲੀ ਤੋਂ ਕਟੜਾ ਐਕਸਪ੍ਰਰੈਸ ਵੇ ਦੇ ਵਿਰੁੱਧ ਲੱਗਿਆ ਧਰਨਾ ਮੀਰੀ-ਪੀਰੀ ਜ਼ੋਨ ਦੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਹੈ। ਇਸ ਮੌਕੇ ਬੋਲਦਿਆਂ ਦਮਦਮਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਫੌਜੀ ਨੇ ਕਿਹਾ ਕਿ ਧਰਨਾ ਅੱਜ ਸਤਵੇਂ ਦਿਨ ਚਲਾ ਗਿਆ ਹੈ, ਪਰ ਪ੍ਰਸ਼ਾਸਨ ਵਲੋਂ ਕੋਈ ਵੀ ਗੱਲਬਾਤ ਕਰਨ ਦਾ ਯਤਨ ਨਹੀਂ ਕੀਤਾ ਗਿਆ। ਉਨਾ ਮੰਗ ਕੀਤੀ ਕਿ ਸਰਕਾਰ25_05_2022-25btl_28_25052022_670-c-2_m.jpg ਰੋਡ ਦੇ ਵਿਚ ਆਈ ਜ਼ਮੀਨ ਦਾ ਬਰਾਬਰ ਰੇਟ, ਰੋਡ ਤੋਂ ਆਰ-ਪਾਰ ਜਾਣ ਲਈ ਰਸਤਾ ਬਚੀ ਹੋਈ ਜ਼ਮੀਨ ਵਾਸਤੇ ਪਾਣੀ ਦਾ ਪ੍ਰਬੰਧ ਅੰਡਰ ਗਰਾਊਂਡ ਪਾਈਪ ਲਾਈਨ ਦਾ ਪ੍ਰਬੰਧ ਜ਼ਮੀਨ ਦੇ ਰੇਟ ਤੋਂ ਚਾਰ ਗੁਣਾ ਵਾਧਾ ਮੁਆਵਜ਼ਾ ਅਤੇ 30% ਉਜਾੜਾ ਭੱਤਾ ਮਿਲੇ ਅਤੇ ਸਰਕਾਰ ਜ਼ਮੀਨਾਂ 'ਤੇ ਕਬਜ਼ਾ ਕਰਨ ਤੋਂ ਪਹਿਲਾਂ ਨਕਦ ਅਦਾਇਗੀ ਕਰੇ ਰੋਡ ਦੀ ਬਨਤਰ ਦਾ ਪੂਰਾ ਨਕਸ਼ਾ ਜਾਰੀ ਕਰੇ ਬਿਆਸ ਦਰਿਆ ਤੋਂ ਬਣਨ ਵਾਲੇ ਪੁੱਲ ਤੋਂ ਆਰ-ਪਾਰ ਜਾਣ ਲਈ ਉਥੇ ਦੇ ਲੋਕਾਂ ਨੂੰ ਖੁੱਲ ਹੋਵੇ। ਉਨਾਂ੍ਹ ਕਿਹਾ ਕਿ ਜਿਨਾਂ੍ਹ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ