ਪਿੰਡ ਮੱਲੀਆਂ ਤੋਂ ਲੈ ਕੇ ਪਿੰਡ ਠੱਕਰ ਸੰਧੂ ਰਜਬਾਹੇ ਦੀ ਨਹਿਰੀ ਵਿਭਾਗ ਨੇ ਕਰਵਾਈ ਸਫ਼ਾਈ

in #kahnuwan2 years ago

ਝੋਨੇ ਦੀ ਲਵਾਈ ਦੀ ਤਰੀਕ ਜਿਵੇਂ ਹੀ ਨਜ਼ਦੀਕ ਆ ਰਹੀ ਹੈ, ਤਿਵੇਂ ਹੀ ਨਹਿਰੀ ਵਿਭਾਗ ਦੇ ਵੱਲੋਂ ਨਜ਼ਦੀਕੀ ਪਿੰਡ ਮੱਲੀਆਂ ਤੋਂ ਲੈ ਕੇ ਪਿੰਡ ਠੱਕਰ ਸੰਧੂ ਤੋਂ ਮੱਲੀਆਂ ਤਕ ਰਜਬਾਹੇ ਦੀ ਸਫ਼ਾਈ ਕਰਵਾਈ ਗਈ। ਜਾਣਕਾਰੀ ਅਨੁਸਾਰ ਨਹਿਰੀ ਵਿਭਾਗ ਦੇ ਅਧਿਕਾਰੀ ਸੁਲੱਖਣ ਸਿੰਘ ਨੇ ਦੱਸਿਆ ਕਿ ਝੋਨੇ ਦੀ ਲਵਾਈ ਸ਼ੁਰੂ ਹੋ ਰਹੀ ਹੈ ਤੇ ਕਿਸਾਨਾਂ ਨੂੰ ਫ਼ਸਲਾਂ ਤਕ ਪਾਣੀ ਪਹੁੰਚਾਉਣ ਦੇ ਲਈ ਨਹਿਰਾਂ ਦੇ ਪਾਣੀ ਨੂੰ ਪਹੁੰਚਾਉਂਦੇ ਤਹਿਤ ਰਜਬਾਹਿਆਂ ਦੀ ਸਫ਼ਾਈ ਕਰਵਾਈ ਗਈ, ਜਿਸ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿਚ ਰੋਜ਼ਾਨਾ ਰਜਬਾਹਿਆਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਪਾਣੀ ਸਮੇਂ ਸਿਰ ਕਿਸਾਨਾਂ ਦੀਆਂ ਫ਼ਸਲਾਂ ਤਕ ਪਹੁੰਚ ਸਕੇ ਤੇ ਝੋਨੇ ਦੀ ਲਵਾਈ ਸ਼ੁਰੂ ਹੋ ਸਕੇ। ਇਸ ਦੇ ਤਹਿਤ ਹੀ ਉਨਾਂ੍ਹ ਦੱਸਿਆ ਕਿ ਪਿੰਡ ਠੱਕਰ ਸੰਧੂ ਤੋਂ ਮੱਲੀਆਂ ਰਜਵਾਹੇ ਦੀ ਸਫ਼ਾਈ ਕਰਵਾਈ ਗਈ ਅਤੇ ਨਾਲ ਹੀ ਜਲਦ ਇਸ ਵਿਚ ਨਹਿਰੀ ਵਿਭਾਗ ਵੱਲੋਂ ਪਾਣੀ ਛੱਡਿਆ ਜਾਵੇਗਾ, ਤਾਂ ਜੋ ਕਿਸਾਨਾਂ ਨੂੰ ਫ਼ਸਲਾਂ ਲਵਾਈ ਸਮੇਂ ਕਿਸੇ ਤਰਾਂ੍ਹ ਦੀ ਕੋਈ ਵੀ ਤੰਗੀ ਪੇ੍ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।11_06_2022-11btl_11_11062022_670-c-2_m.jpg
ਇਸ ਮੌਕੇ ਪਿੰਡ ਠੱਕਰ ਸੰਧੂ ਅਤੇ ਮੱਲੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਦੇ ਵੱਲੋਂ ਸਰਕਾਰ ਤੇ ਨਹਿਰੀ ਵਿਭਾਗ ਦਾ ਧੰਨਵਾਦ ਕੀਤਾ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਫ਼ਾਈ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਲਾਕੇ ਦੇ ਬਾਕੀ ਰਹਿੰਦੇ ਰਜਬਾਹਿਆਂ ਨੂੰ ਵੀ ਜਲਦ ਹੀ ਸਾਫ ਕਰਵਾਇਆ ਜਾਵੇਗਾ, ਤਾਂ ਜੋ ਨਹਿਰਾਂ ਦਾ ਪਾਣੀ ਇਨਾਂ੍ਹ ਰਜਬਾਹਿਆਂ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਪਹੁੰਚ ਸਕੇ ਅਤੇ ਝੋਨੇ ਦੀ ਲਵਾਈ ਵਿੱਚ ਕਿਸੇ ਤਰਾਂ੍ਹ ਦੀ ਦਿੱਕਤ ਦਾ ਸਾਹਮਣਾ ਕਿਸਾਨਾਂ ਨੂੰ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਕੁਝ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਜਿਥੇ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਉਤਸ਼ਾਹ ਉੱਥੇ ਹੀ ਕਿਸਾਨਾਂ ਦੇ ਵੱਲੋਂ ਲਗਾਤਾਰ ਕੱਦੂ ਕਰਕੇ ਵੀ ਝੋਨੇ ਦੀ ਲਵਾਈ ਜੋ ਕਿ 14 ਜੂਨ ਨੂੰ ਕੀਤੀ ਜਾ ਰਹੀ ਹੈ। ਇਸ ਮੌਕ ਨਹਿਰੀ ਵਿਭਾਗ ਦੇ ਅਧਿਕਾਰੀ ਸੁਲੱਖਣ ਸਿੰਘ ਤੋਂ ਇਲਾਵਾ ਮਜ਼ਦੂਰ ਆਦਿ ਹਾਜ਼ਰ ਸਨ।