ਭਾਰਤੀ ਸਟੇਟ ਬੈਂਕ (SBI) ‘ਚ ਨਿਕਲੀਆਂ ਨੌਕਰੀਆਂ, ਬਿਨ੍ਹਾਂ ਪ੍ਰੀਖਿਆ ਦਿੱਤੇ ਮਿਲੇਗੀ ਭਰਤੀ

in #job2 years ago

ਭਾਰਤੀ ਸਟੇਟ ਬੈਂਕ ਨੇ SBI ‘ਚ ਰਿਟਾਇਰਡ ਅਧਿਕਾਰੀਆਂ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਤੇ ਯੋਗ ਉਮੀਦਵਾਰ 7 ਜੂਨ, 2022 ਤੋਂ ਪਹਿਲਾਂ ਬੈਂਕ ਦੀ ਅਧਿਕਾਰਤ ਵੈੱਬਸਾਈਟ sbi.co.in ਜ਼ਰੀਏ ਆਨਲਾਈਨ ਅਪਲਾਈ ਕਰ ਸਕਦੇ ਹਨ। ਕਾਬਿਲੇਗ਼ੌਰ ਹੈ ਕਿ ਐੱਸਬੀਆਈ ‘ਚ ਇਹ ਨੌਕਰੀਆਂ ਕੰਟਰੈਕਟ ਬੇਸਡ ਹੋਣਗੀਆਂ।

ਐੱਸਬੀਆਈ ਨੇ ਨੋਟੀਫਿਕੇਸ਼ਨ ਜ਼ਰੀਏ ਦੱਸਿਆ ਹੈ ਕਿ ਬੈਂਕ ‘ਚ 641 ਖਾਲੀ ਪੋਸਟਾਂ ਭਰੀਆਂ ਜਾਣਗੀਆਂ। ਉਮੀਦਵਾਰ ਵਿਦਿਅਕ ਯੋਗਤਾ, ਤਜਰਬੇ, ਚੋਣ, ਮਾਪਦੰਡ ਤੇ ਹੋਰ ਵੇਰਵੇ ਹੇਠਾਂ ਦੇਖ ਸਕਦੇ ਹਨ।
ਮਹੱਤਵਪੂਰਨ ਮਿਤੀਆਂ

ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ : 18 ਮਈ, 2022

ਆਨਲਾਈਨ ਅਰਜ਼ੀ ਜਮ੍ਹਾਂ ਕਰਨ ਦੀ ਅੰਤਿਮ ਤਰੀਕ : 7 ਜੂਨ, 2022

ਇਨ੍ਹਾਂ ਅਹੁਦਿਆਂ ‘ਤੇ ਹੋਵੇਗੀ ਭਰਤੀ

ਚੈਨਲ ਮੈਨੇਜਰ ਫੈਸਿਲੀਟੇਟਰ : 503 ਪੋਸਟਾਂ

ਚੈਨਲ ਮੈਨੇਜਰ ਸੁਪਰਵਾਈਜ਼ਰ ਐਨੀ ਟਾਈਮ ਚੈਨਲ : 130 ਪੋਸਟਾਂ

ਸਪੋਰਟ ਅਫ਼ਸਰ – ਐਨੀਟਾਈਮ ਚੈਨਲ (ਐੱਸਓ-ਏਸੀ) : 8 ਪੋਸਟਾਂ

ਉਮੀਦਵਾਰ ਉੱਪਰ ਦਿੱਤੇ ਗਏ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਐੱਸਬੀਆਈ ਦੀ ਅਧਿਕਾਰਤ ਨੋਟੀਫਿਕੇਸ਼ਨ ਜ਼ਰੀਏ ਜਾਣਕਾਰੀ ਹਾਸਲ ਕਰ ਸਕਦੇ ਹਨ।

ਇੰਝ ਹੋਵੇਗੀ ਚੋਣ ਪ੍ਰਕਿਰਿਆ

ਉਕਤ ਸਾਰੀਆਂ ਪੋਸਟਾਂ ‘ਤੇ ਚੋਣ ਪ੍ਰਕਿਰਿਆ ਸ਼ਾਰਟਲਿਸਟਿੰਗ ਤੇ ਇੰਟਰਵਿਊ ‘ਤੇ ਆਧਾਰਤ ਹੋਵੇਗਾ।

ਤਨਖ਼ਾਹ

ਚੈਨਲ ਮੈਨੇਜਰ ਫੈਸਿਲੀਟੇਟਰ : 36,000 ਰੁਪਏ ਪ੍ਰਤੀ ਮਹੀਨਾ

ਚੈਨਲ ਮੈਨੇਜਰ ਸੁਪਰਵਾਈਜ਼ਰ ਐਨੀਟਾਈਮ ਚੈਨਲ : 41,000 ਰੁਪਏ ਪ੍ਰਤੀ ਮਹੀਨਾ

ਸਪੋਰਟ ਆਫਿਸਰ : 41,000 ਰੁਪਏ ਪ੍ਰਤੀ ਮਹੀਨਾ

ਇੰਝ ਕਰੋ ਅਪਲਾਈ

ਇਨ੍ਹਾਂ ਸਾਰੀਆਂ ਪੋਸਟਾਂ ‘ਤੇ ਅਪਲਾਈ ਕਰਨ ਦੇ ਚਾਹਵਾਨ ਬਿਨੈਕਾਰਾਂ ਨੂੰ ਐੱਸਬੀਆਈ ਦੀ ਅਧਿਕਾਰਤ ਵੈੱਬਸਾਈਟ sbi.co.in ‘ਤੇ ਜਾਣਾ ਪਵੇਗਾ। ਕਰਾਰ ਦੇ ਆਧਾਰ ‘ਤੇ ਸੇਵਾਮੁਕਤ ਬੈਂਕ ਮੁਲਾਜ਼ਮਾਂ ਦੇ ਈ-ਐਨਜੀਜਮੈਂਟ ਤਹਿਤ ਆਨਲਾਈਨ ਅਪਲਾਈ ਕਰੋ ‘ਤੇ ਕਲਿੱਕ ਕਰੋ। ਬਿਨੈਕਾਰਾਂ ਨੂੰ ਜ਼ਰੂਰੀ ਦਸਤਾਵੇਜ਼ਾਂ ਨੂੰ ਅਪਲੋਡ ਕਰਨਾ ਪਵੇਗਾ, ਨਾਲ ਹੀ ਨਿਰਧਾਰਤ ਪ੍ਰੀਖਿਆ ਫੀਸ ਵੀ ਜਮ੍ਹਾਂ ਕਰਨੀ ਪਵੇਗੀ।sbi.jpg