ਗੁਰਜੀਤ ਸਿੰਘ ਨੇ ਬੀ ਡੀ ਪੀ ਓ ਦਾ ਅਹੁਦਾ ਸੰਭਾਲਿਆ

in #jagoop2 years ago

ਗੁਰਜੀਤ ਸਿੰਘ ਨੇ ਬੀ ਡੀ ਪੀ ਓ ਦਾ ਅਹੁਦਾ ਸੰਭਾਲਿਆ
ਕਾਹਨੂੰਵਾਨ :
ਸਥਾਨਕ ਬਲਾਕ ਦਫਤਰ ਵਿੱਚ ਗੁਰਜੀਤ ਸਿੰਘ ਨੇ ਬੀ ਡੀ ਓ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਆਪ ਦੀ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਬੀ ਡੀ ਓ ਗੁਰਜੀਤ ਸਿੰਘ ਨੂੰ ਜੀ ਆਇਆਂ ਕਿਹਾ। ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਬਲਾਕ ਦਫ਼ਤਰ ਵਿਚ ਆਮ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਸਕਾਇਤਾ ਸੁਣੀਆਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਰ ਵਿਅਕਤੀ ਦਾ ਕੰਮ ਪਹਿਲ ਦੇ ਅਧਾਰ ਤੇ ਹੋਵੇਗਾ। ਇਸ ਮੌਕੇ ਬੀ ਡੀ ਪੀ ਓ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਉਹ ਬਲਾਕ ਕਾਹਨੂੰਵਾਨ ਦੇ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਗੇ। ਉਹਨਾਂ ਕਾਹਨੂੰਵਾਨ ਬਲਾਕ ਦੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਕਿ ਪਿੰਡਾਂ ਵਿੱਚ ਧੜੇਬਾਜੀ ਤੋਂ ਉਪਰ ਉਠ ਕੇ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਬਬੀਤਾ ਖੋਸਲਾ ਸੂਬਾ ਸਕੱਤਰ ਇਸਤਰੀ ਵਿੰਗ, ਚੈਂਚਲ ਸਿੰਘ ਬਾਗੜੀਆਂ, ਮਨਿੰਦਰਪਾਲ ਸਿੰਘ ਘੁੰਮਣ, ਸੋਹਣ ਸਿੰਘ ਨੈਨੋਕੋਟ, ਮਨਜੀਤ ਸਿੰਘ ਚੱਕ ਯਕੂਬ, ਗੁਰਨਾਮ ਸਿੰਘ ਪਸਨਾਵਾਲ, ਦਲਜੀਤ ਸਿੰਘ ਪੀ ਏ, ਸੋਨਾ ਬਾਜਵਾ, ਕਸ਼ਮੀਰ ਸਿੰਘ ਸੁਲਤਾਨਪੁਰ , ਸ਼ਰੀਫ਼ ਮਸੀਹ, ਟੋਨੀ ਤਿਵਾੜੀ ,ਪਵਨ ਕੁਮਾਰ ,ਸੁਖਦੇਵ ਸਿੰਘ ਗੋਲਡੀ, ਸੂਬੇਦਾਰ ਜਗਤਾਰ ਸਿੰਘ ਸ਼ਿੰਗਾਰਾ ਸਿੰਘ ਦਰਦੀ, ਵਿਸ਼ੂ ਪ੍ਰਿੰਸ ਗਗਨ, ਜੋਧਾ ਕੂੰਟ ਆਦਿ ਹਾਜ਼ਰ ਹੋਏ।
ਫੋਟੋ ਕੈਪਸ਼ਨ- ਕਾਹਨੂੰਵਾਨ ਬਲਾਕ ਦਫਤਰ ਵਿੱਚ ਬੀ ਡੀ ਓ ਦਾ ਅਹੁਦਾ ਸੰਭਾਲਦੇ ਹੋਏ ਗੁਰਜੀਤ ਸਿੰਘ