ਬੰਗਾਲ ਦੇ ਸਾਬਕਾ ਮੰਤਰੀ ਪਾਰਥ ਦੀਆਂ ਫ਼ਰਜ਼ੀ ਕੰਪਨੀਆਂ ’ਚ ਰਿਕਸ਼ਾ ਚਾਲਕ ਤੇ ਦਿਹਾੜੀ ਮਜ਼ਦੂਰ ਵੀ ਸਨ ਡਾਇਰੈਕਟਰ

in #in2 years ago

ਅਧਿਆਪਕ ਭਰਤੀ ਘੁਟਾਲੇ ’ਚ ਗਿ੍ਰਫ਼ਤਾਰ ਬੰਗਾਲ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਦੀਆਂ 201 ਫ਼ਰਜ਼ੀ ਕੰਪਨੀਆਂ ’ਚ ਰਿਕਸ਼ਾ ਚਾਲਕ ਤੇ ਦਿਹਾੜੀ ਮਜ਼ਦੂਰ ਵੀ ਡਾਇਰੈਕਟਰ ਸਨ। ਈਡੀ ਦੀ ਜਾਂਚ ’ਚ ਇਸ ਦੀ ਜਾਣਕਾਰੀ ਸਾਹਮਣੇ ਆਈ ਹੈ। ਈਡੀ ਨੇ ਅਜਿਹੇ ਕਰੀਬ 50 ਗ਼ਰੀਬ ਤੇ ਪੜ੍ਹੇ-ਲਿਖੇ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਕੰਪਨੀਆਂ ਜ਼ਰੀਏ ਅਧਿਆਪਕ ਭਰਤੀ ਘੁਟਾਲੇ ਦੀ ਕਾਲੀ ਕਮਾਈ ਨੂੰ ਸਫ਼ੈਦ ਕੀਤਾ ਗਿਆ ਹੈ।