ਮਾਂ ਨੇ ਦੋ ਬੱਚਿਆਂ ਸਣੇ ਨਹਿਰ 'ਚ ਮਾਰੀ ਛਾਲ, ਮੁੰਡੇ ਦੀ ਮਿਲੀ ਲਾਸ਼, ਔਰਤ ਲਾਪਤਾ

in #in2 years ago

ਹਰੀਕੇ ਹੈੱਡ ਵਰਕਸ ਨਜ਼ਦੀਕ ਬੰਗਾਲੀ ਵਾਲਾ ਪੁਲ਼ 'ਤੇ ਰਾਜਸਥਾਨ ਫੀਡਰ ਨਹਿਰ 'ਚ ਵਿਆਹੁਤਾ ਨੇ ਆਪਣੇ 2 ਬੱਚਿਆਂ ਸਮੇਤ ਛਾਲ ਮਾਰ ਦਿੱਤੀ। ਜਾਣਕਾਰੀ ਅਨੁਸਾਰ ਗੁਰਜਿੰਦਰ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਬੈਂਕਾਂ ਜ਼ਿਲ੍ਹਾ ਤਰਨਤਾਰਨ ਨੇ ਕਿਸੇ ਪਰੇਸ਼ਾਨੀ ਦੇ ਚੱਲਦਿਆਂ ਆਪਣੇ 5 ਸਾਲ ਦੇ ਬੇਟੇ ਤੇ 8 ਸਾਲ ਦੀ ਬੇਟੀ ਸਮੇਤ ਅੱਜ ਬਾਅਦ ਦੁਪਹਿਰ ਛਾਲ ਮਾਰ ਦਿੱਤੀ। ਨਹਿਰ 'ਤੇ ਮੌਜੂਦ ਗੋਤਾਖੋਰਾਂ ਨੂੰ ਜਦ ਛਾਲ ਮਾਰਨ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਧੀ ਨੂੰ ਤਾਂ ਬਚਾਅ ਲਿਆ ਪਰ ਔਰਤ ਤੇ ਉਸ ਦਾ ਪੁੱਤਰ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ। ਗੋਤਾਖੋਰਾਂ ਨੇ ਮੁਸ਼ੱਕਤ ਕਰ ਕੇ ਲੜਕੇ ਦੀ ਲਾਸ਼ ਲੱਭੀ। ਔਰਤ ਦੇ ਪਿਤਾ ਨੇ ਸਹੁਰਾ ਪਰਿਵਾਰ 'ਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਜਿਸ ਦੀ ਵੀਡਿਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਥਾਣਾ ਮੱਖੂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।