Health Tips: ਪਤਲੇ ਹੋਣਾ ਹੈ ਤਾਂ ਕਸਰਤ ਦੇ ਨਾਲ ਦੁੱਧ ਦੀ ਥਾਂ ਲਓ ਇਹ ਸਿਹਤਮੰਦ ਨਾਨ ਡੇਅਰੀ ਪ੍ਰੋਡਕਟ

in #healthtips2 years ago

Health Tips: ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਆਪਣੇ ਸਰੂਰ ਤੇ ਹੱਡੀਆਂ ਨੂੰ ਮਜ਼ਬੂਤ ਕਰਨਾ ਹੈ ਤਾਂ ਰੋਜ਼ ਦੁੱਧ ਦਾ ਸੇਵਨ ਕਰੋ। ਅਜਿਹਾ ਇਸ ਲਈ ਕਿਉਂਕਿ ਦੁੱਧ 'ਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ। ਦੁੱਧ ਵਿੱਚ ਕੈਲਸ਼ੀਅਮ, ਖਣਿਜ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਦੁੱਧ ਇੱਕ ਸਿਹਤਮੰਦ ਅਤੇ ਸੰਪੂਰਨ ਖੁਰਾਕ ਹੈ ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਲਈ ਬਹੁਤ ਫਾਇਦੇਮੰਦ ਹੈ।GettyImages-healthy-living-1200.jpg
ਮਾਹਿਰਾਂ ਅਨੁਸਾਰ ਖੁਰਾਕ ਵਿੱਚ ਘੱਟ ਤੋਂ ਘੱਟ ਇੱਕ ਗਲਾਸ ਦੁੱਧ ਸ਼ਾਮਲ ਕਰਨਾ ਜ਼ਰੂਰੀ ਹੈ। ਜਿਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਅਤੇ ਇਹ ਸਾਰੀਆਂ ਗੰਭੀਰ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ ਪਰ ਅੱਜਕਲ ਹਰ ਕੋਈ ਫਿੱਟ ਰਹਿਣ ਲਈ ਆਪਣੀ ਡਾਈਟ 'ਚੋਂ ਕੈਲੋਰੀਜ਼ ਨੂੰ ਘੱਟ ਕਰਕੇ ਚਰਬੀ ਤੋਂ ਬਚਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਡੇ ਲਈ ਕੁਝ ਸਿਹਤਮੰਦ ਨਾਨ ਡੇਅਰੀ ਉਤਪਾਦ ਲੈ ਕੇ ਆਏ ਹਾਂ ਜੋ ਦੁੱਧ ਦੀ ਥਾਂ ਲੈ ਸਕਦੇ ਹਨ ਪਰ ਤੁਹਾਨੂੰ ਪੋਸ਼ਕ ਤੱਕ ਵੀ ਦੇਣਗੇ :ਨਾਰੀਅਲ ਦਾ ਦੁੱਧ: ਨਾਰੀਅਲ ਦਾ ਦੁੱਧ ਪੀਣ ਵਿਚ ਸੁਆਦੀ ਹੁੰਦਾ ਹੈ ਅਤੇ ਦੇਖਣ ਵਿੱਚ ਬਿਲਕੁਲ ਦੁੱਧ ਵਰਗਾ ਹੁੰਦਾ ਹੈ। ਨਾਰੀਅਲ ਦੇ ਦੁੱਧ ਨੂੰ ਡਾਈਟਿੰਗ ਦੇ ਦੌਰਾਨ ਵਰਤਣ ਲਈ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਕਾਰਬੋਹਾਈਡਰੇਟ ਅਤੇ ਕੈਲੋਰੀ ਘੱਟ ਹੁੰਦੀ ਹੈ। ਨਾਰੀਅਲ ਦਾ ਦੁੱਧ ਚਰਬੀ ਨੂੰ ਘਟਾ ਕੇ ਸਰੀਰ ਵਿੱਚ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦਾ ਹੈ।