ਗੁਰਦਾਸਪੁਰ ਵਿੱਚ ਲਗਾਇਆ ਗਿਆ ਖੂਨ ਦਾਨ ਕੈਂਪ ਵਿੱਚ 50 ਯੂਨਿਟ ਖੂਨ ਹੋਇਆ ਇਕੱਠਾ

in #gurdaspur2 years ago

ਗੁਰਦਾਸਪੁਰ ਵਿੱਚ ਲਗਾਇਆ ਗਿਆ ਖੂਨ ਦਾਨ ਕੈਂਪ ਵਿੱਚ 50 ਯੂਨਿਟ ਖੂਨ ਹੋਇਆ ਇਕੱਠਾ Screenshot_20220522-223311_Video Player.jpg

ਮਹਾਜਨ ਵੈਲਫੇਅਰ ਸੋਸਾਇਟੀ ਵੱਲੋ ਸਥਾਨਕ ਸ਼ਕਰਗੜ੍ਹ ਡੀਏਵੀ ਹਾਈ ਸਕੂਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਸਟੇਟ ਅਵਾਰਡੀ ਰਮੇਸ਼ ਮਹਾਜਨ, ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ,ਬਲੱਡ ਡੋਨਰ ਸੁਸਾਇਟੀ ਦੇ ਰਾਜੇਸ਼ ਕੁਮਾਰ ਬੱਬੀ ਅਤੇ ਉੱਘੇ ਸਮਾਜ ਸੇਵਕ ਦੀਪਕ ਮਹਾਜਨ ਬੱਬਲੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਕੈਂਪ ਵਿੱਚ 50 ਯੂਨਿਟ ਖੂਨ ‌ ਇਕੱਠਾ ਕਰ ਕੇ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਸੌਂਪਿਆ ਗਿਆ। ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ ਇਸ ਮੌਕੇ ਮਹਾਜਨ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸਮੇਂ ਬਲੱਡ ਬੈਂਕ ਵਿੱਚ ‌ ਖੂਨ ਦੇ ਸਟਾਫ਼ ਦੀ ਕਮੀ ਹੈ ਇਸ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਆਗੂਆਂ ਨੂੰ ਖ਼ੂਨਦਾਨ ਕੈਂਪ ਲਾਉਣ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ।ਉਥੇ ਹੀ ਮਹਾਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਮਹਾਜਨ ਅਤੇ ਉਪ ਪ੍ਰਧਾਨ ਵਿਕਾਸ ਮਹਾਜਨ ਨੇ ਦੱਸਿਆ ਕਿ ਮਹਾਜਨ ਵੈਲਫੇਅਰ ਸੋਸਾਇਟੀ ਸਮਾਜ ਸੇਵੀ ਕੰਮਾਂ ਵਿਚ ਪਹਿਲਾ ਤੋਂ ਹੀ ਹਿੱਸਾ ਲੈ ਰਹੀ ਹੈ ਪਰ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਇਹ ਪਹਿਲਾ ਖੂਨਦਾਨ ਕੈਂਪ ਹੈ ਜਿਸ ਵਿੱਚ ਮਹਾਜਨ ਬਰਾਦਰੀ ਅਤੇ ਸਥਾਨਕ ਸ਼ਹਿਰ ਨਿਵਾਸੀਆਂ ਵੱਲੋਂ ਕਾਫੀ ਸਹਿਯੋਗ ਮਿਲਿਆ ਹੈ ਅਤੇ ਅੱਗੇ ਵੀ ਅਜਿਹੇ ਕੈਂਪ ਲਗਾਤਾਰ ਲਗਾਏ ਜਾਣਗੇ