ਸਿਵਲ ਸਰਜਨ ਗੁਰਦਾਸਪੁਰ ਡਾ ਵਿਜੈ ਕੁਮਾਰ ਦੀ ਅਗਵਾਈ ਹੇਠ ਬੱਚਿਆ ਦੀ ਮੌਤ ਸਬੰਧੀ ਰਿਵਿਊ (CDR) ਮੀਟਿੰਗ

in #gurdaspur2 years ago

ਸਿਵਲ ਸਰਜਨ ਗੁਰਦਾਸਪੁਰ ਡਾ ਵਿਜੈ ਕੁਮਾਰ ਦੀ ਅਗਵਾਈ ਹੇਠ ਬੱਚਿਆ ਦੀ ਮੌਤ ਸਬੰਧੀ ਰਿਵਿਊ (CDR) ਮੀਟਿੰਗIMG-20220519-WA0140.jpg

ਜਿਲ੍ਹਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ ਜੀ ਨੇ ਕਿਹਾ ਕਿ 0-5 ਸਾਲ ਦੇ ਬੱਚਿਆ ਦੀਆ ਹੋਣ ਵਾਲੀਆਂ ਮੌਤਾ ਦੀ ਦਰ ਨੂੰ ਘਟ ਕਰਨ ਲਈ ਸਮੇ ਸਮੇ ਸਿਰ ਸਿਹਤ ਸੰਸਥਾਵਾ ਵਿੱਚ ਚੈਕ ਐਪ ਕਰਵਾਇਆ ਜਾਵੇ ਅਤੇ ਕੋਈ ਵੀ ਡਲੀਵਰੀ ਘਰ ਵਿੱਚ ਨਾ ਕੀਤੀ ਜਾਵੇ ਅਤੇ ਸਰਕਾਰੀ ਸਿਹਤ ਸੰਸਥਾਵਾ ਤੇ ਹੀ ਕਰਵਾਈਆ ਜਾਵੇ ਅਤੇ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਹੀ ਪਲਾਇਆ ਜਾਵੇ। ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆ ਹਦਾਇਤਾ ਹਨ ਕਿ ਜੱਚੇ ਅਤੇ ਬੱਚੇ ਦੀ ਸਿਹਤ ਦਾ ਪੂਰਾ ਖਿਆਲ ਰਖਿਆ ਜਾਵੇ ਤਾ ਕੇ ਉਹਨਾ ਦੀ ਮੌਤ ਦਰ ਘਟਾਈ ਜਾ ਸਕੇ। ਇਸ ਲਈ ਉਹਨਾ ਕਿਹਾ ਕਿ ਏ.ਐਨ.ਐਮ , ਐਲ.ਐਚ.ਵੀ ਅਤੇ ਆਸ਼ਾ ਵਰਕਰਾ ਗਰਭਵਤੀ ਔਰਤਾ ਨੂੰ ਸਿਹਤ ਸਹੂਲਤਾ ਪ੍ਰਤੀ ਜਾਗਰੂਕ ਕਰਨ ਅਤੇ ਸਮੇ ਸਿਰ ਆਪਣਾ ਚੈਂਕ ਅਪ ਕਰਵਾਉਣ ਲਈ ਪ੍ਰੇਰਿਤ ਕਰਨ ਤਾ ਜੋ ਉਹਨਾ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਬੱਚਿਆ ਦੇ ਮਾਹਰ ਡਾਕਟਰ ਭਾਸਕਰ ਸ਼ਰਮਾ ਜੀ ਨੇ ਦੱਸਿਆ ਕਿ ਗਰਭਵਤੀ ਔਰਤਾ ਨੂੰ ਸੰਤੁਲਿਤ ਖੁਰਾਕ ਖਾਣੀ ਚਾਹੀਦਾ ਹੈ ਤਾਂ ਜੋ ਬੱਚਾ ਅਤੇ ਮਾਂ ਸਿਹਤਮੰਦ ਰਹਿਣ। ਇਸ ਮੌਕੇ ਐਸ.ਐਮ.ਓ ਡਾ ਜੇ ਐਸ ਗਿੱਲ, ਮੈਡੀਕਲ ਅਫਸਰ ਡਾ ਅਮਨਦੀਪ , ਡਾ ਰਿਪਨਦੀਪ ਸਿੰਘ ,ਬਲਾਕ ਐਲ.ਐਚ.ਵੀ , ਏ.ਐਨ.ਐਮ ਅਤੇ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਹਰਦੀਪ ਸਿੰਘ ਬੀ.ਈ.ਈ ਹਾਜਰ ਸਨ।