ਬਰਾਤੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਨਾਨੋਨੰਗਲ ਨਹਿਰ ਵਿੱਚ ਡਿੱਗਣ ਕਾਰਨ ਕਈ ਲੋਕ ਹੋਏ ਜ਼ਖ਼ਮੀ

in #gurdaspur2 years ago

Screenshot_20220424-205226_Video Player.jpgਬਰਾਤੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਨਾਨੋਨੰਗਲ ਨਹਿਰ ਵਿੱਚ ਡਿੱਗਣ ਕਾਰਨ ਕਈ ਲੋਕ ਹੋਏ ਜ਼ਖ਼ਮੀ

ਦੀਨਾਨਗਰ ਪਨਿਆੜ ਪੈਲੇਸ ਤੋਂ ਵਿਆਹ ਸਮਾਗਮ ਨੂੰ ਦੇਖ ਕੇ ਵਾਪਸ ਆਪਣੇ ਪਿੰਡ ਗੁੜਾ ਜਾ ਰਹੇ ਬਰਾਤੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਨਾਨੋਨੰਗਲ ਨਹਿਰ ਵਿੱਚ ਡਿੱਗ ਗਈ ਜਿਸ ਕਾਰਨ ਕਈ ਬਰਾਤੀ ਜ਼ਖਮੀ ਹੋ ਗਏ ਦੀਨਾਨਗਰ ਪੁਲੀਸ ਅਤੇ ਨੇਡ਼ੇ ਤੇਡ਼ੇ ਦੇ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦੀਨਾਨਗਰ ਵਿਖੇ ਦਾਖਲ ਕਰਵਾ ਦਿੱਤਾ ਗਿਆ .ਜਦਕਿ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ ਪਰ ਕਈ ਲੋਕ ਇਸ ਵਿੱਚ ਗੰਭੀਰ ਜ਼ਖ਼ਮੀ ਹੋ ਗਏ .ਦੂਜੇ ਪਾਸੇ ਘਟਨਾ ਸਥਲ ਤੇ ਪਹੁੰਚੇ ਐਸਐਚਓ ਦੀਨਾਨਗਰ ਮੋਹਿਤ ਕੁਮਾਰ ਵਲੋਂ ਦੱਸਿਆ ਗਿਆ ਕਿ ਇਹ ਬੱਸ ਕਿਸੇ ਵਿਆਹ ਸਮਾਗਮ ਤੋਂ ਆਪਣੇ ਪਿੰਡ ਵੱਲ ਨੂੰ ਵਾਪਸ ਜਾ ਰਹੀ ਸੀ ਅਤੇ ਬੱਸ ਦਾ ਸੰਤੁਲਨ ਵਿਗੜਨ ਕਰਕੇ ਇਹ ਬੱਸ ਨਹਿਰ ਵਿੱਚ ਡਿੱਗ ਗਈ ਅਤੇ ਕਈ ਲੋਕ ਇਸ ਵਿਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਨੇੜੇ ਦੀਨਾਨਗਰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ