ਅੱਡਾ ਧਾਰੀਵਾਲ ਤੋਂ ਪਿੰਡ ਨੂੰ ਜਾਂਦੇ ਹੋਏ ਰਿਪੇਅਰ ਕੀਤੇ ਸੜਕ ਦੇ ਟੋਟੇ ਦਾ ਤਰਸਯੋਗ ਦਿ੍ਰਸ਼

in #gurdaspur2 years ago

ਅੱਡਾ ਧਾਰੀਵਾਲ ਤੋਂ ਪਿੰਡ ਨੂੰ ਜਾਂਦੇ ਹੋਏ ਰਿਪੇਅਰ ਕੀਤੇ ਸੜਕ ਦੇ ਟੋਟੇ ਦਾ ਤਰਸਯੋਗ ਦਿ੍ਰਸ਼IMG-20220423-WA0141.jpg

ਪੀ ਪੀ ਆਈ ਡੀ ਦੇ ਜ਼ਿਲਾ ਪ੍ਰਧਾਨ ਮੁਖਤਾਰ ਸਿੰਘ ਮੁੱਖਾ ਖਜਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾ ਕੇ ਵਿਕਾਸ ਦੇ ਨਾਂ ਤੇ ਪਿਛਲੀ ਸਰਕਾਰ ਵੱਲੋਂ ਬਣੀਆਂ ਨਵੀਆਂ ਸੜਕਾਂ ਦੀ ਹਾਲਤ ਤਰਸਯੋਗ ਬਣਦੀ ਜਾ ਰਹੀ ਹੈ ਕਿਉਂ ਕਿ ਇਨ੍ਹਾਂ ਸੜਕਾਂ ਵਿੱਚ ਘਟੀਆ ਘੱਟ ਮਟੀਰੀਅਲ ਘਟੀਆ ਇੱਟ ਲੁੱਕ ਦੀ ਬੱਚਤ ਕੀਤੀ ਗਈ ਹੈ ਤਾਂ ਹੀ ਇਹ ਸੜਕਾਂ ਬਾਰਸ਼ ਦਾ ਨਾਂ ਸੁਣ ਕੇ ਪਹਿਲਾਂ ਹੀ ਉਖੜਨੀਆਂ ਸ਼ੁਰੂ ਹੋ ਜਾਂਦੀਆਂ ਪ੍ਰਧਾਨ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਅੱਡਾ ਧਾਰੀਵਾਲ ਤੋਂ ਪਿੰਡ ਨੂੰ ਜਾਂਦੀ ਸੜਕ ਦਾ ਟੋਟਾ ਸਬੰਧਤ ਮਹਿਕਮੇ ਨੇ ਪੱਕਾ ਕੀਤਾ ਹੈ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਪ੍ਰਧਾਨ ਨੇ ਕਿਹਾ ਕਿ ਜੇ ਛੋਟੇ ਟੋਟਿਆਂ ਦਾ ਇਹ ਹਾਲ ਹੈ ਤਾਂ ਵੱਡੀਆਂ ਸੜਕਾਂ ਦਾ ਰੱਬ ਹੀ ਰਾਖਾ ਜ਼ਿਲ੍ਹਾ ਪ੍ਰਧਾਨ ਦੀ ਆਪਣੇ ਸਾਥੀਆਂ ਸਮੇਤ ਕੁਆਲਿਟੀ ਆਫ਼ ਕੰਟਰੋਲ ਮਹਿਕਮਾ ਵਿਜੀਲੈਂਸ ਚੰਡੀਗਡ਼੍ਹ ਪਾਸ ਪੁਰਜ਼ੋਰ ਮੰਗ ਹੈ ਇਹ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਪਿਛਲੀ ਸਰਕਾਰ ਵੇਲੇ ਨਵੀਂਆਂ ਅਤੇ ਰਿਪੇਅਰ ਸੜਕਾਂ ਦੀ ਜਾਂਚ ਕਰੇ ਤਾਂ ਜੋ ਅਸਲੀ ਤੱਥ ਲੋਕਾਂ ਸਾਹਮਣੇ ਆ ਸਕੇ ਇਸ ਸਬੰਧੀ ਜਦੋਂ ਸਬੰਧਤ ਮਹਿਕਮੇ ਦੇ ਐਕਸੀਅਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ