ਕੋਵਿਡ-19 ਦੌਰਾਨ ਫੀਲਡ ਦੇ ਸਿਹਤ ਕਰਮਚਾਰੀਆ ਵੱਲੋ ਕੀਤੇ ਗਏ ਸਲਾਘਾਯੋਗ ਕੰਮਾ ਲਈ ਨੂੰ ਕੀਤਾ ਸਨਮਾਨਿਤ

in #gurdaspur2 years ago

ਕੋਵਿਡ-19 ਦੌਰਾਨ ਫੀਲਡ ਦੇ ਸਿਹਤ ਕਰਮਚਾਰੀਆ ਵੱਲੋ ਕੀਤੇ ਗਏ ਸਲਾਘਾਯੋਗ ਕੰਮਾ ਲਈ ਨੂੰ ਕੀਤਾ ਸਨਮਾਨਿਤ IMG-20220430-WA0115.jpg

ਸਿਵਲ ਸਰਜਨ ਡਾ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਹਾਇਕ ਸਿਵਲ ਸਰਜਨ ਡਾ ਭਾਰਤ ਭੂਸ਼ਣ ਦੀ ਅਗਵਾਈ ਹੇਠ ਜਿਲਾ ਪੱਧਰ ਤੇ ਮਾਸ ਮੀਡੀਆ ਵਿੰਗ ਅਤੇ ਮਲਟੀਪਰਪਜ ਹੈਲਥ ਵਰਕਰ ਸੁਪਰਵਾਈਜਰ ਨੂੰ ਕੋਵਿਡ-19 ਕੀਤੇ ਗਏ ਸਲਾਘਾਯੋਗ ਕੰਮਾ ਲਈ ਪ੍ਰਸ਼ੰਸ਼ਾ ਪੱਤਰ ਦੇ ਕੇ ਸਮਾਨਿਤ ਕੀਤਾ ਗਿਆ ।
ਇਸ ਮੌਕੇ ਸਹਾਇਕ ਸਿਵਲ ਸਰਜਨ ਭਾਰਤ ਭੂਸ਼ਣ ਨੇ ਦਸਿਆ ਕੇ ਹਰ ਸਾਲ 24 ਅਪ੍ਰੈਲ ਤੋ ਲੇ ਕੇ 30 ਅਪ੍ਰੈਲ ਤੱਕ ਵਿਸ਼ਵ ਟੀਕਾਕਰਣ ਹਫਤਾ ਮਨਾਇਆ ਜਾਂਦਾ ਹੈ। ਇਸ ਵਾਰ ਇਹ ਸਮਾਗਮ ਕੋਵਿਡ-19 ਦੌਰਾਨ ਫੀਲਡ ਦੇ ਸਿਹਤ ਕਰਮਚਾਰੀਆ ਵੱਲੋ ਕੀਤੇ ਗਏ ਸਲਾਘਾਯੋਗ ਕੰਮਾ ਲਈ ਉਹਨਾ ਨੂੰ ਸਨਮਾਨਿਤ ਕਰਕੇ ਮਨਾਇਆ ਗਿਆ । ਟੀਕਾਕਰਣ ਪ੍ਰੋਗਰਾਮ ਗਰਭਵਤੀ ਔਰਤਾ ਅਤੇ ਨਵਜੰਮੇ ਬੱਚਿਆ ਨੂੰ ਕਈ ਮਾਰੂ ਬਿਮਾਰੀਆਂ ਤੋ ਬਚਾਉਣ ਲਈ ਸ਼ੁਰੂ ਕੀਤਾ ਗਿਆ ਸੀ। ਕੋਵਿਡ ਦੇ ਹਲਾਤਾ ਨੂੰ ਵੇਖਦਿਆ ਹੋਇਆ ਅੱਜ ਸਾਡੇ ਕਰਮਚਾਰੀ ਕੋਵਿੰਡ ਵੈਕਸੀਨੇਸ਼ਨ ਦਾ ਕੰਮ ਪੂਰੀ ਤਨਦੇਹੀ ਨਾਲ ਕਰ ਰਹੇ ਹਨ।

ਉਹਨਾ ਨੇ ਕਿਹਾ ਕੇ ਮਾਸ ਮੀਡੀਆ ਵਿੰਗ ਨੇ ਵੀ ਇਸ ਦੌਰਾਨ ਲੋਕਾਂ ਨੂੰ ਕੋਵਿਡ ਤੋ ਬਚਣ ਲਈ ਵੱਧ ਤੋ ਵੱਧ ਟੀਕਾਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ । ਇਸ ਸਦਕਾ ਹੀ ਅੱਜ ਕੋਵਿਡ ਦੇ ਕੇਸ ਬਹੁਤ ਘੱਟ ਨਿਕਲ ਰਹੇ ਹਨ। ਵੈਕਸੀਨੇਸ਼ਨ ਤੋ ਪਹਿਲਾ ਲੋਕਾਂ ਵਿੱਚ ਕੋਵਿਡ ਕਾਰਨ ਮੋਤ ਦਰ ਕਾਫੀ ਜਿਆਦਾ ਸੀ ਪਰ ਵੈਕਸੀਨੇਸ਼ਨ ਤੋ ਬਾਅਦ ਇਸ ਦਾ ਗ੍ਰਾਫ ਬਹੁਤ ਹੇਠਾ ਆ ਗਿਆ ਹੈ। ਉਹਨਾ ਸਿਹਤ ਕਰਮਚਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਉਹ ਇਸੇ ਤਰ੍ਹਾ ਹੀ ਵੈਕਸੀਨੇਸ਼ਨ ਦਾ ਕੰਮ ਪੂਰੀ ਤਨਦੇਹੀ ਨਾਲ ਕਰਦੇ ਰਹਿਣ।

ਜਿਲਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ ਨੇ ਇਕ ਮੌਕੇ ਤੇ ਟੀਕਾਕਰਣ ਦੀਆ ਉਪਲਬੱਧੀਆ ਬਾਰੇ ਦਸਿਆ ਕਿ ਅਸੀ ਪੋਲਿਓ ਦੀ ਬਿਮਾਰੀ ਉੱਤੇ ਜਨਤਾ ਦੇ ਸਹਿਯੋਗ ਨਾਲ 100% ਜਿੱਤ ਪ੍ਰਾਪਤ ਕਰ ਚੁੱਕੇ ਹਾਂ। ਪਰ ਗੁਆਂਢੀ ਦੇਸ਼ਾ ਵਿੱਚ ਅੱਜ ਵੀ ਪੋਲਿਓ ਦੇ ਕੇਸ ਹੋ ਰਹੇ ਹਨ ਜਿਸ ਕਰਕੇ ਪੋਲਿਓ ਦੀ ਵੈਕਸੀਨ ਲਗਾਤਾਰ ਲਗਾਈ ਜਾ ਰਹੀ ਹੈ ।
ਟੀਕਾਕਰਣ ਬਾਰੇ ਦੱਸਦੇ ਹੋਏ ਜਿਲਾ ਟੀਕਾਕਰਣ ਅਫਸਰ ਨੇ ਦਸਿਆ ਕਿ ਕੋਵਿਡ-19 ਵੈਕਸੀਨੇਸਨ ਦਾ ਵੀ ਟੀਚਾ ਕਾਫੀ ਹੱਦ ਤੱਕ ਪ੍ਰਾਪਤ ਕਰ ਚੁੱਕੇ ਹੇ । ਕੋਵਿਡ ਵੈਕਸੀਨੇਸਨ ਦੀ ਚੰਗੀ ਕਵਰੇਜ ਨਾਲ ਅਸੀ ਇਸ ਬਿਮਾਰੀ ਉੱਤੇ ਜਿੱਤ ਪ੍ਰਾਪਤ ਕਰ ਰਹੇ ਹਾ। ਉਹਨੇ ਨੇ ਜਨਤਾ ਨੂੰ ਅਪੀਲ ਕੀਤੀ ਕਿ ਬੱਚਿਆ ਨੂੰ ਗੰਭੀਰ ਬਿਮਾਰੀਆਂ ਤੋ ਬਚਾਉਣ ਲਈ ਬੀ.ਸੀ.ਜੀ, ਪੈਂਟਾਵੇਲੈਂਟ , ਪੋਲਿਓ ਰੋਕੂ ਬੂੰਦਾ, ਰੋਟਾ ਵਾਇਰਸ, ਪੀ.ਸੀ.ਵੀ, ਐਮ .ਆਰ ਅਤੇ ਆਈ,ਪੀ.ਵੀ ਦਾ ਟੀਕਾਕਰਣ ਕਰਵਾਉਣਾ ਲਾਜਮੀ ਹੈ। ਇਸ ਤੋ ਇਲਾਵਾ ਗਰਭਵੱਤੀ ਮਹਿਲਾਵਾਂ ਨੂੰ ਟੀ.ਡੀ ਵੈਕਸੀਨ ਦੀਆਂ ਦੋਵੇ ਡੋਜਾ ਲਗਵਾਉਣਾ ਅਤਿ ਜਰੂਰੀ ਹਨ।