ਮਹਾਜਨ ਹਾਲ ਗੁਰਦਾਸਪੁਰ ਨੂੰ ਇਕ ਸਮੁਦਾਏ ਵਿਸ਼ੇਸ਼ ਨੂੰ ਰੈਂਟ ਤੇ ਦੇਣ ਤੇ ਮਹਾਜਨ ਬਰਾਦਰੀ ਵਿੱਚ ਰੋਸ ਦੀ ਲਹਿਰ

in #gurdaspur2 years ago

ਮਹਾਜਨ ਹਾਲ ਗੁਰਦਾਸਪੁਰ ਨੂੰ ਇਕ ਸਮੁਦਾਏ ਵਿਸ਼ੇਸ਼ ਨੂੰ ਰੈਂਟ ਤੇ ਦੇਣ ਤੇ ਮਹਾਜਨ ਬਰਾਦਰੀ ਵਿੱਚ ਰੋਸ ਦੀ ਲਹਿਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਜਨ ਬਰਾਦਰੀ ਦੇ ਆਗੂਆਂ ਨੇ ਕਿਹਾ ਕਿ ਮਹਾਜਨ ਹਾਲ ਗੁਰਦਾਸਪੁਰ ਨੂੰ ਇਕ ਵਿਸ਼ੇਸ਼ ਸਮੁਦਾਇ ਨੂੰ ਕਿਰਾਏ ਦਿੱਤਾ ਗਿਆ ਹੈ ਅਤੇ ਇਨ੍ਹਾਂ ਲੋਕਾਂ ਦੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਗਈ ਕਿ ਇਹ ਲੋਕ ਕਿੱਥੋਂ ਆਏ ਹਨ ਅਤੇ ਕੌਣ ਹਨ ਇਸ ਲਈ ਮਹਾਜਨ ਬਰਾਦਰੀ ਨੇ ਮੰਗ ਕੀਤੀ ਹੈ ਕਿ ਇਸ ਵਿਸ਼ੇਸ਼ ਸਮੁਦਾਏ ਦੇ ਕੋਲੋਂ ਇਹ ਮਹਾਜਨ ਹਾਲ ਖਾਲੀ ਕਰਵਾਇਆ ਜਾਵੇ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਅਜਿਹੇ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਸ਼ਹਿਰ ਦੇ ਵਿੱਚ ਕੋਈ ਵੀ ਦੁਕਾਨ ਜਾਂ ਫਿਰ ਕੋਈ ਜਗ੍ਹਾ ਕਿਰਾਏ ਤੇ ਨਾ ਦਿੱਤੀ ਜਾਵੇ ਜੇਕਰ ਕਿਸੇ ਨੇ ਕੋਈ ਦੁਕਾਨ ਜਾਂ ਫਿਰ ਮਕਾਨ ਕਿਰਾਏ ਤੇ ਦੇਣਾ ਹੈ ਤਾਂ ਉਸ ਦੀ ਅਗਲੀ ਪਿਛਲੀ ਸਾਰੀ ਜਾਂਚ ਪੜਤਾਲ IMG-20220519-WA0138.jpgਕੀਤੀ ਜਾਵੇ ਤਾਂ ਜੋ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰਹੇ