ਰੇਲਵੇ ਵਿਭਾਗ ਦੀ ਜ਼ਮੀਨ ਤੇ ਹੋਏ ਨਜਾਇਜ ਕਬਜਿਆਂ ਨੂੰ ਰੇਲਵੇ ਵਿਭਾਗ ਨੇ ਕਰਵਾਇਆ ਖਾਲੀ

in #gurdaspur2 years ago

ਰੇਲਵੇ ਵਿਭਾਗ ਦੀ ਜ਼ਮੀਨ ਤੇ ਹੋਏ ਨਜਾਇਜ ਕਬਜਿਆਂ ਨੂੰ ਰੇਲਵੇ ਵਿਭਾਗ ਨੇ ਕਰਵਾਇਆ ਖਾਲੀIMG-20220513-WA0124.jpg ਇਮਾਰਤਾਂ ਤੇ ਚਲਾਇਆ ਪੀਲਾ ਪੰਜਾ

ਗੁਰਦਾਸਪੁਰ ਰੇਲਵੇ ਫਾਟਕ ਨੇੜੇ ਉਸ ਸਮੇ ਹਾਲਾਤ ਤਨਾਵ ਪੂਰਨ ਬਣ ਗਏ ਜਦੋ ਰੇਲਵੇ ਫਾਟਕ ਨੇੜੇ ਪਿਛਲੇ 50 ਸਾਲਾਂ ਤੋਂ ਰੇਲਵੇ ਵਿਭਾਗ ਦੀ ਜ਼ਮੀਨ ਉਪਰ ਹੋਏ ਨਜਾਇਜ਼ ਕਬਜਿਆਂ ਨੂੰ ਹਟਾਉਣ ਦੇ ਲਈ ਰੇਲਵੇ ਵਿਭਾਗ ਵਲੋਂ ਇਮਾਰਤਾਂ ਉਪਰ ਪੀਲਾ ਪੰਜਾ ਚਲਾਉਣਾ ਸ਼ੁਰੂ ਕਰ ਦਿੱਤਾ ਹਲਾਤਾਂ ਨੂੰ ਦੇਖਦੇ ਹੋਏ ਮੌਕੇ ਤੇ ਭਾਰੀ ਗਿਣਤੀ ਵਿੱਚ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਅਧਿਕਾਰੀਆਂ ਤਾਇਨਾਤ ਕੀਤਾ ਗਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਇੰਜੀਨੀਅਰ ਅਰੁਣ ਕੁਮਾਰ ਨੇ ਦੱਸਿਆ ਕੁੱਝ ਲੋਕਾਂ ਵਲੋਂ ਪਿੱਛਲੇ 50 ਸਾਲਾਂ ਤੋਂ ਰੇਲਵੇ ਵਿਭਾਗ ਦੀ ਜ਼ਮੀਨ ਤੇ ਕਬਜੇ ਕੀਤੇ ਹੋਏ ਸ਼ਨ ਇਹਨਾਂ ਲੋਕਾਂ ਤੋਂ ਜਮੀਨ ਛੁਡਵਾਉਣ ਲਈ ਕਈ ਵਾਰ ਇਹਨਾਂ ਨੂੰ ਨੋਟਿਸ ਭੇਜੇ ਗਏ ਹਨ ਪਰ ਇਹਨਾਂ ਲੋਕਾਂ ਨੇ ਜ਼ਮੀਨ ਨਹੀਂ ਛੱਡੀ ਜਿਸ ਕਰਕੇ ਅੱਜ ਰੇਲਵੇ ਵਿਭਾਗ ਵਲੋਂ ਇਹਨਾਂ ਦੀਆਂ ਇਮਾਰਤਾਂ ਉਪਰ ਜੇਸੀਬੀ ਚਲਾ ਕੇ ਇਹ ਕਬਜੇ ਛੁਡਵਾਏ ਗਏ ਹਨ ਅਤੇ ਕਾਰਵਾਈ ਅਗੇ ਵੀ ਜਾਰੀ ਰਹੇਗੀ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਉਹ ਪਿਛਲੇ 50 ਸਾਲਾਂ ਤੋਂ ਇਸ ਜ਼ਮੀਨ ਵਿਚ ਆਪਣਾ ਕਾਰੋਬਾਰ ਕਰ ਰਹੇ ਹਨ ਪਰ ਰੇਲਵੇ ਵਿਭਾਗ ਨੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਢਾਹ ਦਿੱਤਾ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਰੇਲਵੇ ਵਿਭਾਗ ਨੇ ਇਹ ਜ਼ਮੀਨਾਂ ਖਾਲੀ ਕਰਵਾਉਣੀਆਂ ਹਨ ਤਾਂ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਜਾਂ ਫਿਰ ਇਸ ਦੇ ਬਦਲੇ ਕੋਈ ਹੋਰ ਜ਼ਮੀਨ ਦਿੱਤੀ ਜਾਵੇ ਤਾਂ ਜੋ ਉਹ ਵੀ ਆਪਣਾ ਕਾਰੋਬਾਰ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ