ਪੰਜਾਬ ਐਂਡ ਸਿੰਧ ਬੈਂਕ ਨੇ 115-ਵਾ ਸਥਾਪਨਾ ਦਿਵਸ ਮਨਾਇਆ

in #gurdadpur2 years ago

ਪੰਜਾਬ ਐਂਡ ਸਿੰਧ ਬੈਂਕ ਨੇ 115-ਵਾ ਸਥਾਪਨਾ ਦਿਵਸ ਮਨਾਇਆ IMG-20220624-WA0072.jpg

ਪੰਜਾਬ ਐਂਡ ਸਿੰਧ ਬੈਂਕ ਵਲੋ 115-ਵਾ ਸਥਾਪਨਾ ਦਿਵਸ ਮਨਾਇਆ ਗਿਆ । ਇਸ ਦੇ ਸੰਬੰਧ ਵਿੱਚ ਸਥਾਨਕ ਪੰਜਾਬ ਐਂਡ ਸਿੰਧ ਬੈਂਕ ਦੀ ਪੁਲਿਸ ਰੋਡ ਸਾਖਾ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਇਸ ਉਪਰੰਤ ਭਾਈ ਤਰਲੋਚਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗੁਰਬਾਣੀ ਦੇ ਕੀਰਤਨ ਕੀਤੇ ਗਏ ।ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮੇਨੇਜਰ ਰਛਪਾਲ ਸਿੰਘ ਦੀ ਅਗਵਾਈ ਅਤੇ ਚੀਫ ਸ਼ਾਖਾ ਪ੍ਰਬੰਧਕ ਜਤਿੰਦਰ ਕੁਮਾਰ ਅਰੋੜਾ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਦੋਰਾਨ ਬੈਂਕ ਦਾ ਸਮੂਹ ਸਟਾਫ , ਰਿਟਾਇਰ ਸਟਾਫ ਅਤੇ ਬੈਂਕ ਦੇ ਖਾਤਾ ਧਾਰਕ ਤੇ ਹੋਰ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਭਾਈ ਵੀਰ ਸਿੰਘ , ਭਾਈ ਤਰਲੋਚਨ ਸਿੰਘ ਅਤੇ ਭਾਈ ਸੁੰਦਰ ਸਿੰਘ ਮਜੀਠੀਆ ਵੱਲੋਂ ਅੱਜ ਤੋ 115 ਸਾਲ ਪਹਿਲਾ 24 ਜੂਨ ,1908 ਨੂੰ ਅੰਮ੍ਰਿਤਸਰ ਦੇ ਹਾਲ ਬਜ਼ਾਰ ਵਿੱਚ ਬੈਂਕ ਦੀ ਪਹਿਲੀ ਸਾਖਾ ਖੁੱਲਣ ਨਾਲ ਹੋਈ ਸੀ ਅਤੇ ਇਸ ਸਮੇਂ ਜਿਲ੍ਹਾ ਗੁਰਦਾਸਪੁਰ ਵਿੱਚ ਬੈਂਕ ਦੀਆ 84 ਸ਼ਾਖਾਵਾ ਲੋਕਾ ਦੀ ਸੇਵਾ ਕਰ ਰਹੀਆਂ ਹਨ