ਸਰਕਾਰ ਝੋਨੇ ਦੀ ਖਰੀਦ ਸਮੇਂ ਨਮੀ ਦੀ ਮਾਤਰਾ 22 ਫੀਸਦੀ ਤੈਅ ਕਰੇ-ਭੋਜਰਾਜ

in #government2 years ago

ਸਰਕਾਰ ਝੋਨੇ ਦੀ ਖਰੀਦ ਸਮੇਂ ਨਮੀ ਦੀ ਮਾਤਰਾ 22 ਫੀਸਦੀ ਤੈਅ ਕਰੇ-ਭੋਜਰਾਜ
ਮੂੰਗੀ ਦਾ 10 ਹਜਾਰ ਅਤੇ ਬਾਸਮਤੀ ਦਾ 5 ਹਜ਼ਾਰ ਰੁਪਏ msp IMG-20220507-WA0016.jpg ਦਾ ਸਰਕਾਰ ਤੁਰੰਤ ਅੈਲਾਨ ਕਰੇ
ਕਾਹਨੂੰਵਾਨ :
ਕੱਲ੍ਹ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਵੰਡ ਕੇ 18-22-24-26 ਜੂਨ ਨੂੰ ਝੋਨਾ ਲਾਉਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਤਰੀਕਾਂ ਨੂੰ ਹੀ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਇਸ ਤੇ ਆਪਣੀ ਪ੍ਰਤੀਕਿਰਆ ਜ਼ਾਹਿਰ ਕਰਦਿਆਂ
ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਕਿਹਾ ਕਿ ਅਸੀਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਖੇਤੀ ਤੋਂ ਕਿਨਾਰਾ ਕਰਨ ਨੂੰ ਤਿਆਰ ਹਾਂ ਬਸ਼ਰਤੇ ਕਿ ਸਰਕਾਰ ਹੋਰਨਾਂ ਫਸਲਾਂ ਦੇ ਉੱਤੇ ਲਾਹੇਵੰਦ ਸਮਰਥਨ ਮੁੱਲ ਤੈਅ ਕਰੇ ਜਿਸ ਲਈ ਕਿ ਪੰਜਾਬ ਸਰਕਾਰ ਤਿਆਰ ਨਹੀਂ ਕਿਉਂਕਿ ਪਿੱਛੇ ਸਤਾਰਾਂ ਤਰੀਕ ਨੂੰ ਸਾਡੀ ਮੀਟਿੰਗ ਮਾਣਯੋਗ ਮੁੱਖ ਮੰਤਰੀ ਜੀ ਨਾਲ ਹੋਈ ਸੀ।ਉਸ ਵਿੱਚ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਅਸੀਂ ਮੂੰਗੀ ਅਤੇ ਬਾਸਮਤੀ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਾਂਗੇ,ਅਫ਼ਸੋਸ ਕਿ ਇਸ ਤੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਆਈ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੂੰਗੀ ਦਾ ਰੇਟ 10 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਬਾਸਮਤੀ ਦਾ ਰੇਟ 5 ਹਜਾਰ ਰੁਪਏ ਪ੍ਰਤੀ ਕਵਿੰਟਲ ਸਿੱਧੀ ਬਿਜਾਈ ਵਾਸਤੇ ਸਾਨੂੰ 1500 ਦੀ ਥਾਂ 10 ਹਜ਼ਾਰ ਰੁਪਿਆ ਪ੍ਰਤੀ ਏਕੜ ਸਹਾਇਤਾ ਦਿੱਤੀ ਜਾਵੇ ਜੇਕਰ ਖੇਤ ਖਾਲੀ ਰੱਖਣੇ ਤਾਂ 15 ਹਜ਼ਾਰ ਰੁਪਿਆ ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਅਸੀਂ ਕਾਹਤੋਂ ਝੋਨਾ ਲਾਵਾਂਗੇ।
ਭੋਜਰਾਜ ਨੇ ਅੱਗੇ ਕਿਹਾ ਕਿ ਜਿਹੜੀ ਗੱਲ ਮੁੱਖ ਮੰਤਰੀ ਨੇ 26 ਜੂਨ ਨੂੰ ਹੁਸ਼ਿਆਰਪੁਰ,ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਝੋਨੇ ਦੀ ਲੁਆਈ ਸ਼ੁਰੂ ਕਰਨ ਦੀ ਕੀਤੀ ਹੈ।ਸਾਡੀ ਜਥੇਬੰਦੀ ਇਸ ਨਾਲ ਇਤਫਾਕ ਨਹੀਂ ਰੱਖਦੀ ਕਿਉਂਕਿ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨੀਮ ਪਹਾੜੀ ਇਲਾਕੇ ਹੋਣ ਕਾਰਨ ਇੱਥੇ ਨਮੀ ਦੀ ਮਾਤਰਾ ਪਹਿਲਾਂ ਹੀ ਜ਼ਿਆਦਾ ਹੈ।ਇਸ ਇਲਾਕੇ ਵਿੱਚ ਪੀ ਆਰ 121 ਦੀ ਬਿਜਾਈ ਜਿਆਦਾ ਹੁੰਦੀ ਹੈ ਜੇਕਰ ਲੁਆਈ ਲੇਟ ਹੋਵੇਗੀ ਤਾਂ ਫ਼ਸਲ ਵੇਚਣ ਸਮੇਂ ਕਿਸੇ ਵੀ ਹਾਲਤ ਵਿਚ 17% ਨਮੀ ਨਹੀਂ ਆ ਸਕਦੀ ਜਾਂ ਫਿਰ ਸਰਕਾਰ ਨਮੀ ਦੀ ਮਾਤਰਾ ਵਧਾ ਕੇ 22% ਕਰੇ।ਫਿਰ ਝੋਨੇ ਦੀ ਕਟਾਈ ਤੋਂ ਬਾਅਦ ਰੌਣੀ ਕਰਕੇ ਖੇਤ ਕਣਕ ਦੀ ਬਿਜਾਈ ਲਈ ਵੱਤਰ ਹੀ ਨਹੀਂ ਆ ਸਕਦੇ।
ਭੋਜਰਾਜ ਨੇ ਸਰਕਾਰ ਤੋਂ ਮੰਗ ਕੀਤੀ ਨੀਮ ਪਹਾੜੀ ਇਲਾਕੇ ਸਮੇਤ ਮਾਝੇ ਨੂੰ 10 ਜੂਨ ਨੂੰ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਝੋਨਾ ਵੇਚਣ ਸਮੇਂ ਨਮੀ ਦੀ ਸਮੱਸਿਆ ਅਤੇ ਕਣਕ ਦੀ ਬਿਜਾਈ ਲੇਟ ਹੋਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ।