ਅਚਾਨਕ ਲੱਗੀ ਅੱਗ ਨਾਲ ਕਿਸਾਨਾਂ ਦੀ ਲੱਖਾਂ ਦੀ ਤੂੜੀ ਚਡ਼੍ਹੇ ਅੱਗ ਦੀ ਭੇਂਟ

in #fire2 years ago

ਅਚਾਨਕ ਲੱਗੀ ਅੱਗ ਨਾਲ ਕਿਸਾਨਾਂ ਦੀ ਲੱਖਾਂ ਦੀ ਤੂੜੀ ਅਤੇ ਕੀਮਤੀ ਪਸ਼ੂ ਚਡ਼੍ਹੇ ਅੱਗ ਦੀ ਭੇਂਟ IMG-20220430-WA0024.jpg
ਪਿੰਡ ਕੋਟ ਧੰਦਲ ਵਿੱਚ ਅੱਗ ਨੇ ਦਿਨ ਦਿਹਾੜੇ ਮਚਾਇਆ ਕਹਿਰ
ਕਾਹਨੂੰਵਾਨ
ਬੇਸ਼ੱਕ ਕੇਂਦਰ ਸਰਕਾਰ ਮਾਣਯੋਗ ਸੁਪਰੀਮ ਕੋਰਟ ਅਤੇ ਸੂਬਾ ਸਰਕਾਰ ਵੱਲੋਂ ਖੇਤਾਂ ਵਿੱਚ ਫੂਸ ਨੂੰ ਅੱਗ ਲਾਉਣ ਤੋਂ ਮਨਾਹੀ ਹੈ ਪਰ ਫਿਰ ਵੀ ਦਿਨ ਦਿਹਾੜੇ ਖੇਤਾਂ ਦੇ ਫੂਸ ਨੂੰ ਅੱਗ ਲੱਗਦੀ ਨਜ਼ਰ ਆ ਰਹੀ ਹੈ। ਇਸ ਅੱਗ ਵਿਚ ਕਈ ਬੇਕਸੂਰ ਪਸ਼ੂ ਪੰਛੀ ਅਤੇ ਕਿਸਾਨਾਂ ਦਾ ਕੀਮਤੀ ਸਰਮਾਇਆ ਵੀ ਅੱਗ ਦੀ ਭੇਟ ਚੜ੍ਹਦਾ ਹੈ।ਅਜਿਹਾ ਹੀ ਇਕ ਮਾਮਲਾ ਬਲਾਕ ਕਾਹਨੂੰਵਾਨ ਦੇ ਪਿੰਡ ਕੋਟ ਧੰਦਲ ਵਿਚ ਸਾਹਮਣੇ ਆਇਆ ਹੈ ਜਿੱਥੇ ਖੇਤਾਂ ਵਿਚ ਲੱਗੀ ਅਚਾਨਕ ਅੱਗ ਕਾਰਨ ਕੁਝ ਕਿਸਾਨਾਂ ਦੇ ਕੀਮਤੀ ਪਸ਼ੂ ਅਤੇ ਨਾਲ ਹੀ ਉਨ੍ਹਾਂ ਦੀ ਲੱਖਾਂ ਰੁਪਏ ਦੀ ਤੂੜੀ ਵੀ ਅੱਗ ਦੀ ਭੇਟ ਚੜ੍ਹ ਗਈ। ਪਿੰਡ ਕੋਟ ਧੰਦਲ ਦੇ ਕਿਸਾਨ ਕਪੂਰ ਸਿੰਘ ਦਾ ਫਾਰਮ ਹਾਊਸ ਅੱਗ ਦੀ ਲਪੇਟ ਵਿਚ ਆ ਗਿਆ ਜਿਸ ਦੇ ਚਲਦਿਆਂ ਉਨ੍ਹਾਂ ਦੇ ਤਿੰਨ ਕੀਮਤੀ ਪਸ਼ੂ ਝੁਲਸ ਗਏ ਅਤੇ ਉਨ੍ਹਾਂ ਵੱਲੋਂ ਸਾਲ ਭਰ ਦੀ ਰੱਖੀ ਹੋਈ ਤੂੜੀ ਵੀ ਅੱਗ ਦੀ ਭੇਟ ਚੜ੍ਹ ਗਈ।ਇਸ ਤੋਂ ਇਲਾਵਾ ਹੋਰ ਵੀ ਕੁਝ ਕਿਸਾਨਾਂ ਦੀ ਤੂੜੀ ਦਾ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੀ ਅੱਗ ਤੇ ਕਾਬੂ ਪਾਇਆ।ਥਾਣਾ ਕਾਹਨੂੰਵਾਨ ਦੀ ਪੁਲਸ ਵੀ ਐੱਸਐੱਚਓ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਮੌਕੇ ਤੇ ਹਾਜ਼ਰ ਸੀ। ਇਸ ਮੌਕੇ ਵਾਤਾਵਰਣ ਪ੍ਰੇਮੀ ਅਤੇ ਕੁਝ ਕਿਸਾਨਾਂ ਨੇ ਮੰਗ ਕੀਤੀ ਕਿ ਖੇਤਾਂ ਵਿੱਚ ਅੱਗ ਲਗਾਉਣ ਦੀ ਪ੍ਰਵਿਰਤੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਦਮ ਚੁੱਕੇ ਅਤੇ ਜਿਹੜੇ ਕਿਸਾਨਾਂ ਦਾ ਇਸ ਅੱਗ ਕਾਰਨ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਯੋਗ ਮੁਆਵਜ਼ਾ ਵੀ ਦੇਵੇ ।