ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦੌਰਾਨ ਗਤੀਵਿਧੀਆਂ ਜਾਰੀ

in #ferozpur2 years ago

IMG-20220903-WA0068.jpgਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦੌਰਾਨ ਗਤੀਵਿਧੀਆਂ ਜਾਰੀ

· ਮਰਨ ਉਪਰੰਤ ਅੱਖਾਂ ਦਾਨ ਕਰਕੇ ਸਮਾਜ ਵਿੱਚੋਂ ਨੇਤਰਹੀਣਤਾ ਨੂੰ ਕੀਤਾ ਜਾ ਸਕਦੈ ਖ਼ਤਮ- ਡਾ. ਸੁਸ਼ਮਾ ਠੱਕਰ

· ਕਿਹਾ, ਹਰ ਵਿਅਕਤੀ ਆਪਣੇ ਨੇਤਰਦਾਨ ਲਈ ਪਲੈੱਜ ਫਾਰਮ ਜ਼ਰੂਰ ਭਰੇ

ਫ਼ਿਰੋਜ਼ਪੁਰ

    ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸ ਸਿਲਸਿਲੇ ਵਿੱਚ ਕਾਰਜਕਾਰੀ ਸਿਵਲ ਸਰਜਨ ਡਾ ਰਜਿੰਦਰ ਮਨਚੰਦਾ ਦੀ ਅਗਵਾਈ ਹੇਠ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਨੇਤਰਦਾਨ ਸਬੰਧੀ ਇੱਕ ਆਸ਼ਾ ਸੈਂਸਟਾਈਜੇਸ਼ਨ ਵਰਕਸ਼ਾਪ ਆਯੋਜਿਤ ਕੀਤੀ ਗਈ।ਗਤੀਵਿਧੀ ਦੀ ਪ੍ਰਧਾਨਗੀ ਕਰਦਿਆਂ ਪ੍ਰੋਗਰਾਮ ਦੇ ਨੋਡਲ ਅਫਸਰ ਅਤੇ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਊਂਦੇ ਜੀ ਖੂਨ ਦਾਨ ਅਤੇ ਮਰਨ ਉਪਰੰਤ ਅੱਖਾਂ ਦਾਨ ਦੇ ਨਾਅਰੇ ਤੇ ਅਮਲ ਸਮਾਜ ਅੰਦਰ ਨੇਤਰਹੀਣਤਾ ਨੂੰ ਖ਼ਤਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਨੇਤਰਦਾਨ ਲਈ ਪਲੈੱਜ ਫਾਰਮ ਜ਼ਰੂਰ ਭਰਨਾ ਚਾਹੀਦਾ ਹੈ ਜੋ ਕਿ ਵਿਭਾਗ ਦੇ ਨੇਤਰ ਵਿੰਗ ਪਾਸ ਉਪਲੱਬਧ ਹੈ।

    ਵਰਕਸ਼ਾਪ ਵਿੱਚ ਹਾਜ਼ਰ ਫਿਰੋਜ਼ਪੁਰ ਅਰਬਨ ਖੇਤਰ ਦੀਆਂ ਆਸ਼ਾ ਵਰਕਰਜ਼ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਹਸਪਤਾਲ ਦੇ ਆਈ ਸਪੈਸ਼ਲਿਸਟ ਡਾ ਦੀਕਸ਼ਿਤ ਸਿੰਗਲਾ ਨੇ ਕਿਹਾ ਕਿ ਇਕ ਵਿਅਕਤੀ ਦੇ ਨੇਤਰ ਦਾਨ ਕਰਨ ਨਾਲ ਦੋ ਨੇਤਰਹੀਣ ਵਿਅਕਤੀ ਨੇਤਰ ਜੋਤੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨੇਤਰਦਾਨੀ ਨੂੰ ਪਰਿਵਾਰ ਦੀ ਸਹਿਮਤੀ ਨਾਲ ਇਹ ਪਲੈੱਜ ਫਾਰਮ ਭਰਨਾ ਚਾਹੀਦਾ ਹੈ ਅਤੇ ਪਰਿਵਾਰ ਨੂੰ ਚਾਹੀਦਾ ਹੈ ਕਿ ਨੇਤਰਦਾਨੀ ਦੀ ਮੌਤ ਹੋਣ ਦੀ ਸੂਰਤ ਵਿੱਚ ਨੇੜੇ ਦੇ ਆਈ ਬੈਂਕ, ਜ਼ਿਲ੍ਹਾ ਹਸਪਤਾਲ ਨਾਲ ਜਾਂ ਟੋਲ ਫ੍ਰੀ ਨੰਬਰ 104 ਤੇ ਸੰਪਰਕ ਕਰਕੇ ਨੇਤਰਦਾਨ ਦੀ ਕਾਰਵਾਈ ਨੂੰ ਮੁਕੰਮਲ ਕਰਨ ਵਿੱਚ ਸਹਿਯੋਗੀ ਬਣੇ।ਉਨ੍ਹਾਂ ਕਿਹਾ ਨੇਤਰਦਾਨੀ ਦੀ ਮ੍ਰਿਤੂ ਉਪਰੰਤ 06 ਘੰਟੇ ਦੇ ਵਿੱਚ ਹੀ ਅੱਖਾਂ ਦਾਨ ਹੋ ਜਾਣੀਆਂ ਚਾਹੀਦੀਆਂ ਹਨ।

    ਇਸ ਅਫ਼ਸਰ ਤੇ ਮਾਸ ਮੀਡੀਆ ਅਫਸਰ ਰੰਜੀਵ, ਡਿਪਟੀ ਮਾਸ ਮੀਡੀਆ ਅਫਸਰ ਗੁਰਚਰਨ ਸਿੰਘ, ਕਮਿਊਨਿਟੀ ਮੋਬਲਾਈਜ਼ਰ ਜੋਗਿੰਦਰ ਸਿੰਘ, ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ ਨੇ ਵੀ ਆਪਣੇ ਵਿਚਾਰ ਰੱਖੇ। ਗਤੀਵਿਧੀ ਦੀ ਸਫ਼ਲਤਾ ਵਿੱਚ ਸੁਖਦੇਵ ਰਾਜ, ਅਸ਼ੀਸ਼ ਭੰਡਾਰੀ ਅਤੇ ਵਿਕਾਸ ਕੁਮਾਰ ਨੇ ਵਿਸ਼ੇਸ਼ ਸਹਿਯੋਗ ਕੀਤਾ।

Sort:  

👍👍👍👍

Please like my post follow me sir