ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪੱਧਰੀ ਸਵੱਛ

in #ferozepur2 years ago

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ 2021-22 ਲਈ ਸਕੂਲਾਂ ਨੂੰ ਕੀਤਾ ਗਿਆ ਸਨਮਾਨਿਤ - ਸਰਕਾਰੀ ਸਕੂਲਾਂ ਨੇ ਮਾਰੀ ਬਾਜ਼ੀ।

IMG-20220603-WA0002.jpg

ਫ਼ਿਰੋਜ਼ਪੁਰ
ਡਿਪਟੀ ਕਮਿਸ਼ਨਰ ਫਿਰੋਜਪੁਰ ਅਮ੍ਰਿਤ ਸਿੰਘ ਆਈ.ਏ.ਐਸ. ਅਤੇ ਡਾ: ਅਮਿਤ ਮਹਾਜਨ, ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਅਗਵਾਈ ਅਧੀਨ ਸ. ਚਮਕੋਰ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਫਿਰੋਜੁਪਰ, ਸ੍ਰੀ ਕੋਮਲ ਅਰੋੜਾ ਉਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਫਿਰੋਜਪੁਰ, ਸ੍ਰੀ ਰਾਜੀਵ ਛਾਬੜਾ ਜਿਲ੍ਹਾ ਸਿੱਖਿਆ ਅਫਸਰ (ਐ:ਸਿ) ਫਿਰੋਜਪੁਰ ਅਤੇ ਸ: ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਐ:ਸਿ) ਦੀ ਮੋਜੂਦਗੀ ਵਿਚ 08 ਓਵਰ ਆਲ ਅਤੇ 30 ਸਬ ਕੈਟਾਗਰੀ ਸਕੂਲਾ ਨੂੰ ਜਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ ਲਈ ਸਨਮਾਨਿਤ ਕੀਤਾ ਗਿਆ ਹੈ ।
ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਦੁਆਰਾ ਸਵੱਛ ਵਿਦਿਆਲਿਆ ਪੁਰਸਕਾਰ 2021-22 ਲਈ ਆਨਲਾਈਨ ਪੋਰਟਲ ਤੇ ਮਿਤੀ 15 ਅਪ੍ਰੈਲ 2022 ਤੱਕ ਸਕੂਲਾਂ ਵੱਲੋਂ ਰਜਿਸਟਰਡ ਕੀਤਾ ਗਿਆ ਸੀ। ਜਿਹਨਾਂ ਵਿੱਚੋਂ 1034 ਸਕੂਲਾਂ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਲਈ ਅਪਲਾਈ ਕੀਤਾ ਗਿਆ ਸੀ। ਜਿਹਨਾਂ ਵਿੱਚੋਂ ਪੈਰਾਮੀਟਰ ਦੇ ਹਿਸਾਬ ਨਾਲ 977 ਸਕੂਲ ਯੋਗ ਪਾਏ ਗਏ ਸਨ। ਮੌਕੇ ਦੀ ਪੜਤਾਲ ਕਰਵਾਉਣ ਤੇ ਇਹਨਾਂ ਸਕੂਲਾਂ ਵਿੱਚੋਂ ਓਵਰਆਲ ਕੈਟਾਗਰੀ ਵਿੱਚੋਂ ਜ਼ਿਲ੍ਹੇ ਦੇ 8 ਸਕੂਲਾਂ ਦੀ ਚੋਣ ਕੀਤੀ ਗਈ। ਜਿਹਨਾਂ ਵਿੱਚ ਪੇਂਡੂ ਖੇਤਰ ਦੇ 6 (3 ਐਲੀਮੈਂਟਰੀ ਅਤੇ 3 ਸੈਕੰਡਰੀ) ਅਤੇ ਸ਼ਹਿਰੀ ਖੇਤਰ ਦੇ 2 (1 ਐਲੀਮੈਂਟਰੀ ਅਤੇ 1 ਸੈਕੰਡਰੀ) ਸਕੂਲ ਹਨ। ਸਬ-ਕੈਟਾਗਰੀ ਦੇ 30 ਸਕੂਲਾਂ ਦੀ ਚੋਣ ਕੀਤੀ ਗਈ। ਜਿਹਨਾਂ ਵਿੱਚ ਪੇਂਡੂ ਖੇਤਰ ਦੇ 18 (12 ਐਲੀਮੈਂਟਰੀ ਅਤੇ 6 ਸੈਕੰਡਰੀ) ਅਤੇ ਸ਼ਹਿਰੀ ਏਰੀਏ ਦੇ 12 (6 ਐਲੀਮੈਂਟਰੀ ਅਤੇ 6 ਸੈਕੰਡਰੀ) ਸਕੂਲ ਹਨ। 8 ਓਵਰਆਲ ਅਤੇ ਸਬ-ਕੈਟਾਗਰੀ ਦੇ 6 ਸਕੂਲ ਸਟੇਟ ਪੱਧਰ ਲਈ ਚੋਣ ਕੀਤੀ ਗਈ ਹੈ।
ਜਿਸ ਤਹਿਤ ਅਮ੍ਰਿਤ ਸਿੰਘ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਵੱਲੋਂ ਇਨ੍ਹਾਂ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਸਕੂਲਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਐਵਾਰਡਾਂ ਵਿੱਚ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਨੇ ਬਾਜ਼ੀ ਮਾਰੀ ਹੈ ਜੋ ਕਿ ਪੂਰੇ ਫ਼ਿਰੋਜ਼ਪੁਰ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਸ.ਮਨਜੀਤ ਸਿੰਘ ਪੀ.ਏ ਟੂ ਡੀ.ਸੀ, ਸ੍ਰੀ ਰਾਕੇਸ ਸਰਮਾ ਡੀ.ਐਸ.ਐਮ ਫਿਰੋਜਪੁਰ ਅਤੇ ਸ੍ਰੀ ਵਿਸੇਸ ਨੋਡਲ ਅਫਸਰ, ਸ. ਸੁਖਚੈਨ ਸਿੰਘ ਸਟੈਨੋ, ਸ. ਲਵਦੀਪ ਸਿੰਘ ਅਤੇ ਸ੍ਰੀ ਦਿਨੇਸ ਕੁਮਾਰ ਸਮੇਤ ਵੱਖ ਵੱਖ ਸਕੂਲਾਂ ਦੇ ਮੁਖੀ ਅਤੇ ਸਟਾਫ ਹਾਜ਼ਰ ਸਨ ।