ਕਿਸਾਨਾਂ ਨੂੰ ਮੂੰਗੀ ਦਾ 7275 ਰੁਪਏ ਸਮਰਥਨ ਮੁੱਲ ਦਿੱਤਾ ਜਾਵੇਗਾ

in #ferozepur2 years ago

ਕਿਸਾਨਾਂ ਨੂੰ ਮੂੰਗੀ ਦਾ 7275 ਰੁਪਏ ਸਮਰਥਨ ਮੁੱਲ ਦਿੱਤਾ ਜਾਵੇਗਾ
IMG-20220602-WA0036.jpg

ਫਿਰੋਜ਼ਪੁਰ
ਫਿਰੋਜ਼ਪੁਰ ਦੇ ਵਧੀਕ ਡਿਪਟੀ ਕਮਿਸਨਰ ਸ੍ਰੀ ਅਮਿਤ ਮਹਾਜਨ ਨੇ ਮੂੰਗੀ ਦੀ ਫ਼ਸਲ ਦੀ ਖ਼ਰੀਦ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਮਹਾਜਨ ਨੇ ਦੱਸਿਆ ਕਿ ਮੂੰਗੀ ਦੀ ਖਰੀਦ ਫਿਰੋਜ਼ਪੁਰ ਵਿਚ ਦੋ ਖ਼ਰੀਦ ਕੇਂਦਰਾਂ ਫਿਰੋਜ਼ਪੁਰ ਕੈਂਟ ਅਤੇ ਜ਼ੀਰਾ ਵਿਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਜੂਨ ਤੋਂ 31 ਜੁਲਾਈ 2022 ਤੱਕ ਮੂੰਗੀ ਦੀ ਖਰੀਦ 7275 ਰੁਪਏ ਸਮਰਥਨ ਮੁੱਲ ਪ੍ਰਤੀ ਕੁਇੰਟਲ ਕੀਤੀ ਜਾਣੀ ਹੈ। ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਮੂੰਗੀ ਦੀ ਫ਼ਸਲ ਵੇਚਣ ਲਈ ਉਹ ਫਿਰੋਜ਼ਪੁਰ ਕੈਂਟ ਅਤੇ ਜ਼ੀਰਾ ਖ਼ਰੀਦ ਕੇਂਦਰ ਵਿੱਚ ਪਹੁੰਚ ਕਰਨ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਬਲਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਵੇਚਣ ਲਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਵਿਭਾਗ ਵੱਲੋਂ ਫਿਰੋਜ਼ਪੁਰ ਕੈਂਟ ਮੰਡੀ ਲਈ ਅਮਰਜੀਤ ਸਿੰਘ 9872670187 ਅਤੇ ਜ਼ੀਰਾ ਮੰਡੀ ਲਈ ਗੁਰਭੇਜ ਸਿੰਘ 9988869229 ਦੀ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਗਈ ਹੈ।