ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ ਮਿਤੀ 06 ਜੂਨ ਤੋ 10 ਜੂਨ 2022 ਤੱਕ ਲੱਗੇਗਾ

in #faridkot2 years ago

Sukhjinder Sahota Faridkot

ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਤ ਕਰਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਮੱਛੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪੰਜ ਦਿਨਾਂ ਮੁਫਤ ਸ਼ਾਰਟ ਟਾਈਮ ਟ੍ਰੇਨਿੰਗ ਕੈਂਪ ਮਿਤੀ 06.06.2022 ਤੋ 10.6.2022 ਤੱਕ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਰੀਦਕੋਟ ਨੇ ਦੱਸਿਆ ਕਿ ਚਾਹਵਾਨ ਇਸ ਲਈ ਮਿਤੀ 06.06.2022 ਨੂੰ ਸਵੇਰੇ 10:00 ਵਜੇ ਸਰਕਾਰੀ ਮੱਛੀ ਪੂੰਗ ਫਾਰਮ,ਟਹਿਣਾ, ਨੇੜੇ ਨਵੀਂ ਜੇਲ੍ਹ ਫਰੀਦਕੋਟ ਵਿਖੇ ਅਰਜੀ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ।