ਉਸਾਰੀ ਕਿਰਤੀਆਂ ਦੀ ਕੋਵਿਡ -19 ਵੈਕਸੀਨੇਸ਼ਨ ਅਤੇ ਰਜਿਸਟ੍ਰੇਸ਼ਨ ਸਬੰਧੀ ਜਾਗਰੂਰਤਾ ਕੈਂਪ ਲਗਾਇਆ

in #faridkot2 years ago (edited)

ਫਰੀਦਕੋਟ 15 ਮਈ , ( ਜਗਤਾਰ ਜੱਗਾ ) ਡਾ. ਰੂਹੀ ਦੁੱਗ , ਆਈ.ਏ.ਐਸ. ਡਿਪਟੀ ਕਮਿਸ਼ਨਰ , ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਨੰਦੇਆਣਾ ਗੇਟ ਤੇ ਬਣੇ ਲੇਬਰ ਚੌਂਕ ਵਿਖੇ ਉਸਾਰੀ ਕਿਰਤੀਆਂ ਦੀ ਕੋਵਿਡ -19 ਤਹਿਤ ਵੈਕਸੀਨੇਸ਼ਨ ਸਬੰਧੀ ਸਿਹਤ ਵਿਭਾਗ ਅਤੇ ਕਿਰਤ ਵਿਭਾਗ ਵਲੋਂ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਕਿਰਤੀਆਂ ਦੀ ਵੈਕਸੀਨੇਸ਼ਨ ਕਰਨ ਦੇ ਨਾਲ ਵੱਡੀ ਗਿਣਤੀ ਵਿਚ ਕਿਰਤੀਆਂ ਦਾ ਬਲੱਡ ਸ਼ੂਗਰ ਲੈਵਲ ਵੀ ਚੈਕ ਕੀਤਾ ਗਿਆ।
ਕੈਂਪ ਦੋਰਾਨ ਰੰਜੀਵ ਸੋਢੀ , ਲੇਬਰ ਇੰਸਪੈਕਟਰ , ਫਰੀਦਕੋਟ ਵਲੋਂ ਉਸਾਰੀ ਕਿਰਤੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਅਤੇ ਪੰਜਾਬ ਉਸਾਰੀ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਵੱਖ - ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ।IMG-20220515-WA0063.jpg